ਜਦੋਂ ਮਹਾਰਾਜਾ ਦਲੀਪ ਸਿੰਘ ਨੇ ਕੇਸ ਕੱਟ ਕੇ ਮਿ: ਲੌਗਿਨ ਨੂੰ ਭੇਜੇ…!!!

163

ਮਹਾਰਾਜਾ ਦਲੀਪ ਸਿੰਘ (6 ਸਤੰਬਰ1838 – 22 ਅਕਤੂਬਰ 1893), ਦਾ ਜਨਮ 6 ਸਤੰਬਰ, 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ ਜੋ ਬਾਅਦ ਦੀ ਜ਼ਿੰਦਗੀ ਵਿੱਚ ਬਲੈਕ ਪ੍ਰਿੰਸ ਆਫ਼ ਪੇਰਥਸ਼ਿਰ ਵੀ ਕਹਿਲਾਇਆ, ਸਿੱਖ ਰਾਜ ਦੇ ਆਖਰੀ ਮਹਾਰਾਜਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ, ਮਹਾਰਾਣੀ ਜਿੰਦ ਕੌਰ ਦਾ ਇੱਕੋ ਇੱਕ ਬੱਚਾ ਸੀ। ਸੰਨ 1849 ਵਿੱਚ ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਜਿਸ ਚਲਾਕੀ ਅਤੇ ਸ਼ਾਤਰਾਨਾ ਢੰਗ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ ਹੈ ਉਹ ਹੁਣ ਕਿਸੇ ਵੀ ਵਿਆਖਿਆ ਦਾ ਮੁਹਤਾਜ ਨਹੀਂ। ਲਾਰਡ ਡਲਹੌਜ਼ੀ ਨੇ ਕੁਟਲਨੀਤੀ ਵਰਤਦਿਆਂ ਹੋਇਆਂ ਈਸਟ ਇੰਡੀਆ ਕੰਪਨੀ ਦੀ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੇ ਮਿੱਤਰਤਾ ਦੇ ਕੌਲ-ਇਕਰਾਰਾਂ ਨੂੰ ਛਿੱਕੇ ਟੰਗ ਕੇ ਨਾਬਾਲਗ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੀ ਮਾਤਾ, ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨਾਲ ਜੋ ਵਿਸ਼ਵਾਸਘਾਤੀਆਂ ਵਾਲਾ ਸਲੂਕ ਕੀਤਾ, ਉਹ ਇਤਿਹਾਸ ਦੇ ਪੰਨਿਆਂ ’ਤੇ ਇੱਕ ਬਦਨੁਮਾ ਦਾਗ਼ ਬਣ ਕੇ ਰਹਿ ਗਿਆ ਹੈ।

ਮਹਾਰਾਜਾ ਦਲੀਪ ਸਿੰਘ ਨੇ ਆਪਣੇ ਕੇਸ ਕੱਟ ਕੇ ਡਾ: ਜਾਹਨ ਲੌਗਿਨ ਨੂੰ ਭੇਜੇ ਸਨ | ਬੀ.ਬੀ.ਸੀ. ਵਲੋਂ ਜਾਰੀ ਹੋਣ ਵਾਲੀ ਡਾਕੂਮੈਂਟਰੀ ਦੇ ਟ੍ਰੇਲਰ ਵਿਚ ਇਸ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਹਾਰਾਜਾ ਦਲੀਪ ਸਿੰਘ ਨੇ ਆਪਣੇ ਕੇਸ ਕੱਟ ਆਪਣਾ ਪਾਲਣ ਪੋਸ਼ਣ ਕਰਨ ਵਾਲੇ ਡਾ: ਜਾਹਨ ਲੌਗਿਨ ਨੂੰ ਦਿੰਦਿਆਂ ਕਿਹਾ ਕਿ ਮਿ: ਲੌਗਿਨ ਮੈਂ ਆਪਣੇ ਥੋੜੇ੍ਹ ਕੇਸ ਕੱਟ ਕੇ ਭੇਜ ਰਿਹਾ ਹਾਂ, ਜਿਸ ਤਰਾਂ ਮੈਂ ਵਾਅਦਾ ਕੀਤਾ ਸੀ | ਮੈਂ ਇੱਕੋ ਸਮੇਂ ਜ਼ਿਆਦਾ ਵਾਲ ਕੱਟ ਕੇ ਨਹੀਂ ਭੇਜ ਸਕਦਾ ਕਿਉਂਕਿ ਇਸ ਨਾਲ ਮੇਰੀ ਪਹਿਚਾਣ ਖ਼ਰਾਬ ਹੋ ਜਾਵੇਗੀ | 12 ਅਗਸਤ ਨੂੰ ਬੀ.ਬੀ.ਸੀ. ਵਲੋਂ ਦਿਖਾਈ ਜਾਣ ਵਾਲੀ ਡਾਕੂਮੈਂਟਰੀ ਫ਼ਿਲਮ ‘ਗਵਾਚਿਆ ਮਹਾਰਾਜਾ’ ਬਰਤਾਨੀਆ ਦਾ ਭਾਰਤੀ ਬਾਦਸ਼ਾਹ ਦੇ ਇਸ ਟ੍ਰੇਲਰ ਨੇ ਇਕ ਵਾਰ ਫਿਰ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਕਿ ਇਕ ਮਾਸੂਮ ਸਿੱਖ ਨਾਲ ਅੰਗਰੇਜ਼ਾਂ ਨੇ ਕਿਸ ਤਰਾਂ ਧੋਖਾ ਕਰਕੇ ਉਸ ਨੂੰ ਉਸ ਦੇ ਮੂਲ ਨਾਲੋਂ ਤੋੜ ਦਿੱਤਾ ਸੀ | ਦਲੀਪ ਸਿੰਘ ਵਲੋਂ ਬਚਪਨ ‘ਚ ਲਿਖੀਆਂ ਚਿੱਠੀਆਂ ਦੱਸਦੀਆਂ ਹਨ ਕਿ ਕਿਸ ਤਰਾਂ ਇਕ ਬੱਚਾ ਆਪਣੇ ਖਿਡਾਉਣੇ ਮੰਗਦਾ ਹੈ ਅਤੇ ਪਤੰਗ ਮੰਗ ਰਿਹਾ ਹੈ |