Lohian Khas ਦੇ ਇਸ ਪਿੰਡ ਦੇ 36 ਸਾਲਾ ਨੌਜਵਾਨ ਦੀ ਸੜਕ ਹਾਦਸੇ ’ਚ ਹੋਈ ਮੌਤ

117

ਅਮਰੀਕਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਖ਼ਬਰ ਹੈ। ਮ੍ਰਿਤਕ ਤਰਸੇਮ ਸਿੰਘ ਚੰਦੀ (36) ਜਲੰਧਰ ਦੇ ਨੇੜਲੇ ਪਿੰਡ ਦੋਨੇਵਾਲ, ਬਲਾਕ ਲੋਹੀਆਂ ਖ਼ਾਸ ਸੀ।

ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਨੰਬਰਦਾਰ ਨੇ ਦੱਸਿਆ ਕਿ ਇਸ ਦੁਖਦਾਈ ਘਟਨਾ ਦਾ ਇੱਕ ਪਹਿਲੂ ਹੋਰ ਵੀ ਦੁਖਦਾਈ ਹੈ ਕਿ ਇਸ ਮ੍ਰਿਤਕ ਨੌਜਵਾਨ ਦੇ ਪਿਤਾ ਤਾਰਾ ਸਿੰਘ ਦੀ ਮੌਤ ਵੀ ਹਾਦਸੇ ‘ਚ ਹੋਈ ਸੀ। ਸਮੁੱਚੇ ਪਿੰਡ ‘ਚ ਨੌਜਵਾਨ ਦੀ ਮੌਤ ਦੀ ਖਬਰ ਨਾਲ ਸੋਗ ਦੀ ਲਹਿਰ ਹੈ। 

ਅਮਰੀਕਾ ਬਾਰੇ ਜਾਣਕਾਰੀ: ਤਕਰੀਬਨ 15,000 ਵਰ੍ਹਿਆਂ ਤੋਂ ਵੀ ਪਹਿਲਾਂ ਉੱਤਰੀ ਅਮਰੀਕਾ ‘ਚ ਵਸਣ ਵਾਲ਼ੇ ਲੋਕ ਬੇਰਿੰਗ ਧਰਤ-ਜੋੜ ਰਾਹੀਂ ਸਾਈਬੇਰੀਆ ਤੋਂ ਆਏ ਸਨ। ਪੂਰਵ-ਕੋਲੰਬੀਆਈ ਮਿੱਸੀਸਿੱਪੀ ਸੱਭਿਆਚਾਰ ਵਰਗੀਆਂ ਰਹਿਤਲਾਂ ਨੇ ਉੱਨਤ ਖੇਤੀਬਾੜੀ, ਸ਼ਾਨਦਾਰ ਉਸਾਰੀ-ਕਲਾ ਅਤੇ ਮੁਲਕ-ਪੱਧਰੀ ਸਮਾਜਾਂ ਦਾ ਵਿਕਾਸ ਕਰ ਲਿਆ ਸੀ। ਯੂਰਪੀ ਖੋਜੀਆਂ ਅਤੇ ਵਪਾਰੀਆਂ ਨਾਲ਼ ਪਹਿਲੀ ਛੋਹ ਮਗਰੋਂ ਅਮਰੀਕਾ ਦੀ ਜੱਦੀ ਅਬਾਦੀ ਘਟਣੀ ਸ਼ੁਰੂ ਹੋ ਗਈ ਜਿਹਨਾਂ ਦੇ ਕਾਰਨਾਂ ਵਿੱਚ ਚੀਚਕ ਅਤੇ ਧਰੱਸ ਵਰਗੇ ਰੋਗ ਅਤੇ ਧੱਕਾ-ਵਧੀਕੀ ਵੀ ਸ਼ਾਮਲ ਸਨ। ਬਸਤੀਕਰਨ ਜਾਂ ਨੌਅਬਾਦਕਾਰੀ ਦੇ ਅਗੇਤੇ ਦਿਨਾਂ ਵਿੱਚ ਅਬਾਦਕਾਰਾਂ ਨੂੰ ਅਨਾਜ ਦੀ ਥੁੜ੍ਹ, ਰੋਗਾਂ ਅਤੇ ਜੱਦੀ ਅਮਰੀਕੀਆਂ ਦੇ ਹੱਲਿਆਂ ਦਾ ਸਾਮ੍ਹਣਾ ਕਰਨਾ ਪਿਆ। ਕਈ ਵਾਰ ਤਾਂ ਜੱਦੀ ਅਮਰੀਕੀ ਗੁਆਂਢੀ ਕਬੀਲਿਆਂ ਨਾਲ਼ ਜੰਗ ਵਿੱਚ ਰੁੱਝੇ ਹੁੰਦੇ ਸਨ ਅਤੇ ਯੂਰਪੀਆਂ ਦੀ ਬਸਤੀਵਾਦੀ ਜੰਗਾਂ ਵਿੱਚ ਮਦਦ ਕਰਦੇ ਸਨ। ਇਸੇ ਨਾਲ਼ ਹੀ ਕਈ ਜੱਦੀ ਲੋਕ ਅਤੇ ਅਬਾਦਕਾਰ ਇੱਕ-ਦੂਜੇ ਦੇ ਆਸਰੇ ਹੋਣ ਲੱਗ ਪਏ। ਅਬਾਦਕਾਰਾਂ ਨੂੰ ਖ਼ੁਰਾਕ ਅਤੇ ਡੰਗਰਾਂ ਦੀਆਂ ਖੱਲਾਂ ਦੀ ਲੋੜ ਸੀ ਅਤੇ ਜੱਦੀ ਲੋਕ ਉਹਨਾਂ ਤੋਂ ਬੰਦੂਕਾਂ, ਅਸਲਾ ਅਤੇ ਹੋਰ ਯੂਰਪੀ ਸਾਜ਼ੋ-ਸਮਾਨ ਲੈ ਲੈਂਦੇ ਸਨ। ਜੱਦੀ ਲੋਕਾਂ ਨੇ ਅਬਾਦਕਾਰਾਂ ਨੂੰ ਇਹ ਸਿਖਾਇਆ ਕਿ ਮੱਕੀ, ਫਲੀਆਂ ਅਤੇ ਕੱਦੂਆਂ ਦੀ ਕਾਸ਼ਤ ਕਿੱਥੇ, ਕਦੋਂ ਅਤੇ ਕਿਵੇਂ ਕਰਨੀ ਹੈ। ਯੂਰਪੀ ਮਿਸ਼ਨਰੀ ਅਤੇ ਹੋਰ ਕਈ ਲੋਕ ਇਹਨਾਂ ਇੰਡੀਅਨਾਂ (ਜੱਦੀ ਵਸਨੀਕਾਂ) ਨੂੰ ਤਹਿਜ਼ੀਬ ਸਿਖਾਉਣਾ ਚਾਹੁੰਦੇ ਸਨ ਅਤੇ ਉਹਨਾਂ ਉੱਤੇ ਸ਼ਿਕਾਰ ਵਗ਼ੈਰਾ ਛੱਡ ਕੇ ਖੇਤੀ ਅਤੇ ਪਸ਼ੂ-ਪਾਲਣ ਵੱਲ ਧਿਆਨ ਦੇਣ ਦਾ ਜ਼ੋਰ ਪਾਉਂਦੇ ਸਨ।