PSEB 12ਵੀਂ ਦਾ ਨਤੀਜਾ: ਜੇਕਰ ਤੁਹਾਡਾ ਨਤੀਜਾ ਨਹੀਂ ਮਿਲ ਰਿਹਾ ਤਾਂ ਇਥੇ ਕਲਿੱਕ ਕਰੋ SHARE TO ALL

114

ਪੰਜਾਬ ਸਕੂਲ ਬੋਰਡ ਨੇ 12ਵੀ ਦਾ ਨਤੀਜਾ ਐਲਾਨਿਆ – ਲੁਧਿਆਣੇ ਦੀ ਪੂਜਾ ਜੋਸ਼ੀ ਰਹੀ ਅੱਵਲ ਲੁਧਿਆਣੇ ਦੇ ਹੀ ਵਿਵੇਕ ਰਾਜਪੂਤ ਦੂਜੇ  ਅਤੇ ਮੁਕਤਸਰ ਦੀ ਜਸਨੂਰ ਨੇ ਹਾਸਲ ਕੀਤਾ ਤੀਜਾ ਸਥਾਨ ਖੇਡ ਕੋਟੇ ਚੋਂ  ਲੁਧਿਆਣੇ ਦੀ ਪਰਚੀ ਗੌੜ ਨੇ ਮਾਰੀ ਬਾਜ਼ੀ , ਪੁਸ਼ਪਿੰਦਰ ਰਹੀ ਦੂਜੇ  ਅਤੇ ਫਰੀਦਕੋਟ  ਡੀ ਮਨਦੀਪ ਕੌਰ ਰਹੀਂ ਤੀਜ ਸਥਾਨ ‘ਤੇ ਕੁੜੀਆਂ ਦਾ ਨਤੀਜਾ  78.25 ਅਤੇ ਮੁੰਡਿਆਂ ਦਾ ਨਤੀਜਾ 60.46 ਫੀ ਸਦੀ ਰਿਹਾ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 12ਵੀਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਲੁਧਿਆਣਾ ਦੀ ਪੂਜਾ ਜੋਸ਼ੀ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਲੁਧਿਆਣਾ ਦੇ ਹੀ ਵਿਵੇਕ ਰਾਜਪੂਤ ਨੇ ਦੂਜਾ ਤੇ ਮੁਕਤਸਰ ਦੀ ਜਸਨੂਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਵਾਰ ਦਾ ਪਾਸ ਪ੍ਰਤੀਸ਼ਤ 67.97 ਫੀਸਦੀ ਰਹੀ ਜਦਕਿ ਪਿਛਲੇ ਸਾਲ ਪਾਸ ਪ੍ਰਤੀਸ਼ਤ 62.36 ਫੀਸਦੀ ਸੀ।

ਲੁਧਿਆਣਾ ਦੀ ਪੂਜਾ ਜੋਸ਼ੀ ਨੇ 98.00 ਫੀਸਦੀ ਅੰਕ ਲੈ ਕੇ ਪਹਿਲਾ, ਲੁਧਿਆਣਾ ਦੇ ਹੀ ਵਿਵੇਕ ਰਾਜਪੂਤ ਨੇ 97.55 ਫੀਸਦੀ ਅੰਕ ਲੈ ਕੇ ਦੂਜਾ ਤੇ ਸ੍ਰੀ ਮੁਕਤਸਰ ਸਾਹਿਬ ਦੀ ਜਸਨੂਰ ਕੌਰ ਨੇ 97.33 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।

ਸਪੋਰਟਸ ‘ਚ ਲੁਧਿਆਣਾ ਦੀ ਪ੍ਰਾਚੀ ਗੌਰ ਨੇ 100.00 ਫੀਸਦੀ ਅੰਕ ਲੈ ਕੇ ਪਹਿਲਾ, ਲੁਧਿਆਣਾ ਦੀ ਹੀ ਪੁਸ਼ਪਿੰਦਰ ਕੌਰ ਨੇ 100 ਫੀਸਦੀ ਅੰਕ ਲੈ ਕੇ ਦੂਜਾ ਤੇ ਫਰੀਦਕੋਟ ਦੀ ਮਨਦੀਪ ਕੌਰ ਨੇ 99.56 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ।

ਇਹ ਪਹਿਲੀ ਵਾਰ ਹੈ ਜਦੋਂ ਸਿੱਖਿਆ ਬੋਰਡ ਇੰਨੀ ਛੇਤੀ ਨਤੀਜਾ ਐਲਾਨਿਆ ਹੈ। ਪਿਛਲੇ ਸਾਲ ਬੋਰਡ ਨੇ 13 ਮਈ ਨੂੰ ਨਤੀਜਾ ਐਲਾਨਿਆ ਸੀ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਵੈੱਬਸਾਈਟ pseb.ac.in ‘ਤੇ ਵੇਖਿਆ ਜਾ ਸਕਦਾ ਹੈ। ਬੋਰਡ ਨੇ ਇਸ ਵਾਰ ਸਾਰਾ ਕੰਮ ਆਨਲਾਈਨ ਕੀਤਾ ਸੀ ਜਿਸ ਕਰਕੇ ਨਤੀਜਾ ਸਹੀ ਸਮੇਂ ਉੱਪਰ ਆ ਰਿਹਾ ਹੈ। 12ਵੀਂ ਦੀ ਪ੍ਰੀਖਿਆ 28 ਫਰਵਰੀ ਤੋਂ 24 ਮਾਰਚ ਤੱਕ ਹੋਈ ਸੀ।

ਪੂਰਾ ਨਤੀਜਾ ਪੰਜਾਬ ਸਕੂਲ ਬੋਰਡ ਦੀ ਵੈਬਸਾਈਟ ਤੇ ਦੇਖੋ : http://punjab.indiaresults.com/pseb/default.htm