ਪਿੰਡ ਟਿੱਬਾ ਵਿਖੇ ਅਵਤਾਰ ਰੇਡੀਓ FM 90.4 ਦੀ ਟੀਮ ਵੱਲੋਂ ਦੌਰਾ

95

ਅਵਤਾਰ ਰੇਡਿਓ FM 90.04 ਸੀਚੇਵਾਲ ਦੀ ਟੀਮ ਬਲਵਿੰਦਰ ਸਿੰਘ ਧਾਲੀਵਾਲ, ਸੰਤੋਖ ਸਿੰਘ ਪੰਨੂੰ, ਮਾਸਟਰ ਸੁੱਚਾ ਸਿੰਘ ਅਤੇ

ਮਾਸਟਰ ਚਰਨ ਸਿੰਘ ਦੀ ਅਗਵਾਈ ਵਿੱਚ ਪਿੰਡ ਟਿੱਬਾ ਦਾ ਦੌਰਾ ਕੀਤਾ ਗਿਆ।

ਰੇਡੀਓ ਟੀਮ ਨੇ ਪੂਰੇ ਪਿੰਡ ਦਾ ਸਰਵੇਖਣ ਕੀਤਾ। ਉਹਨਾ ਨੇ ਪਿੰਡ ਦੀ ਸਾਫ-ਸਫਾਈ, ਸੁੰਦਰ ਪਾਰਕਾਂ, ਪਿੰਡ ਵਿਚਲੇ ਗਮਲਿਆ, ਜਿੰਮ, ਬੱਸ ਅੱਡੇ ‘ਤੇ ਲਗਾਈ ਗਈ

ਅੱਜ ਦੇ ਵਿਚਾਰ ਵਾਲੀ ਸਕਰੀਨ, ਲਾਇਬਰੇਰੀ ਅਤੇ ਖਾਸਕਰ ਸਫਾਈ ਵਾਲੇ ਘੜੁੱਕੇ ਦੀ ਭਰਪੂਰ ਸ਼ਲਾਘਾ ਕੀਤੀ ਗਈ।

ਇਸ ਮੋਕੇ ਪਿੰਡ ਦੇ ਸਰਪੰਚ ਸ੍ਰੀਮਤੀ ਜਸਵਿੰਦਰ ਕੌਰ, ਬਲਬੀਰ ਸਿੰਘ ਮੈਂਬਰ, ਲਾਲ ਸਿੰਘ ਮੈਂਬਰ,

ਅਮਰਜੀਤ ਸਿੰਘ, ਸੁਖਦੇਵ ਸਿੰਘ ਜੇ.ਈ., ਡਾ.ਸਤਬੀਰ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ, ਜਸਵਿੰਦਰ ਸਿੰਘ,

ਮਾ.ਮਨਪਰੀਤ ਸਿੰਘ, ਵਰਿੰਦਰ ਦਰਦੀ, ਮਦਨ ਲਾਲ ਕੰਢਾ, ਸੋਨੂੰ ਆਦਿ ਹਾਜ਼ਰ ਸਨ।