ਬਾਬਾ ਨਾਥ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਸੈਦਪੁਰ ਵਲੋਂ ਕਬੱਡੀ ਕੱਪ

80

ਬਾਬਾ ਨਾਥ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਸੈਦਪੁਰ ਵਲੋਂ ਸੰਤ ਬਾਬਾ ਬੀਰ ਸਿੰਘ, ਸੰਤ ਕਰਤਾਰ ਸਿੰਘ, ਸੰਤ ਹੀਰਾ ਸਿੰਘ ਤੇ ਬਾਬਾ ਨਾਥ ਦੀ ਯਾਦ ਨੂੰ ਸਮਰਪਿਤ ਇਕ ਰੋਜ਼ਾ ਕਬੱਡੀ ਕੱਪ ਕਰਵਾਇਆ ਗਿਆ ਜਿਸ ਦਾ ਉਦਘਾਟਨ ਸੰਤ ਗੁਰਚਰਨ ਸਿੰਘ ਕਾਰਸੇਵਾ ਗੁਰਦੁਆਰਾ ਦਮਦਮਾ ਸਾਹਿਬ ਨਵਾਂ ਠੱਟਾ ਵਾਲਿਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਦੀ ਗਰਾਊਾਡ ਵਿਚ ਕੀਤਾ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਖੇਡ ਮੇਲੇ ਵਿਚ ਓਪਨ ਆਲ ਕਬੱਡੀ ਦੀਆਂ 8 ਟੀਮਾਂ ਤੇ 72 ਕਿੱਲੋ ਵਰਗ ਦੀਆਂ 4 ਟੀਮਾਂ ਨੇ ਭਾਗ ਲਿਆ।

ਫਾਈਨਲ ਮੁਕਾਬਲਾ ਸੁਰਖਪੁਰ ਵੈਰੀਅਸ ਕਬੱਡੀ ਕਲੱਬ ਤੇ ਖੀਰਾਂਵਾਲੀ ਰਾਇਲ ਕਿੰਗ ਵਿਚਕਾਰ ਹੋਇਆ ਜਿਸ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਸੁਰਖਪੁਰ ਵੈਰੀਅਸ ਦੀ ਟੀਮ ਨੇ ਖੀਰਾਂਵਾਲੀ ਰਾਇਲ ਕਿੰਗ ਨੂੰ 32 ਦੇ ਮੁਕਾਬਲੇ 26 ਅੰਕਾਂ ਨਾਲ ਹਰਾ ਕੇ ਇਸ ਕੱਪ ‘ਤੇ ਕਬਜ਼ਾ ਕੀਤਾ ਤੇ 71 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਸੁਖਦੇਵ ਸਿੰਘ ਮਰੋਕ ਤੇ ਕੰਵਲਜੀਤ ਸਿੰਘ ਜੱਜ ਪਾਸੋਂ ਪ੍ਰਾਪਤ ਕੀਤਾ ਜਦਕਿ 51 ਹਜ਼ਾਰ ਦਾ ਦੂਜਾ ਇਨਾਮ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਦਿੱਤਾ ਗਿਆ।

ਬਾਬਾ ਲਾਲ ਸਿੰਘ ਦਿਲਾਵਰਜੀਤ ਸਿੰਘ ਜਰਮਨੀ ਅਤੇ ਵਰਿੰਦਰਜੀਤ ਸਿੰਘ ਟਿੱਬਾ ਵੱਲੋਂ ਸਰਬੋਤਮ ਧਾਵੀ ਜੋਤਾ ਸਿੰਘ ਤੇ ਸਰਬੋਤਮ ਜਾਫੀ ਵਾਹਿਗੁਰੂ ਨੂੰ 32 ਇੰਚ ਐਲ.ਈ.ਡੀ. ਅਤੇ ਕਬੱਡੀ ਖਿਡਾਰੀ ਵਿਸ਼ਾਲ ਸੈਦਪੁਰ ਦਾ ਮੋਟਰਸਾਈਕਲ ਤੇ 11 ਹਜ਼ਾਰ ਰੁਪਏ ਨਾਲ ਬਲਵਿੰਦਰ ਸਿੰਘ ਟਿੱਬਾ, ਬਲਦੇਵ ਸਿੰਘ, ਜਗਦੇਵ ਸਿੰਘ ਵਲੋਂ ਸਨਮਾਨ ਕੀਤਾ ਗਿਆ। 72 ਕਿੱਲੋ ‘ਚ ਸੈਦਪੁਰ ਦੀ ਕਬੱਡੀ ਟੀਮ ਨੇ ਨੱਥੂ ਚਾਹਲ ਨੂੰ 24 ਦੇ ਮੁਕਾਬਲੇ 20 ਅੰਕਾਂ ਨਾਲ ਸਕੱਸ਼ਤ ਦਿੱਤੀ। ਟੂਰਨਾਮੈਂਟ ਨੂੰ ਨੇਪਰੇ ਚਾੜ੍ਹਣ ਵਿਚ ਤਰਲੋਕ ਸਿੰਘ ਮੱਲ੍ਹੀ, ਪਰਮਜੀਤ ਟਿੱਬਾ, ਸੁਰਜੀਤ ਸਿੰਘ ਠੱਟਾ ਅਤੇ ਰਾਜੂ ਮੋਠਾਂ ਵਾਲਿਆਂ ਨੇ ਅਹਿਮ ਭੂਮਿਕਾ ਨਿਭਾਈ।

ਮੈਚਾਂ ਦੀ ਕੁਮੈਂਟਰੀ ਗੁਰਦੇਵ ਮਿੱਠਾ, ਗੁਰਸ਼ਰਨ ਸਿੰਘ ਸਿੱਧੂ ਅਤੇ ਆਲਮਗੀਰ ਨੇ ਕੀਤੀ। ਪ੍ਰਬੰਧਕਾਂ ਵਿਚ ਕੁਲਬੀਰ ਸਿੰਘ ਐਡਵੋਕੇਟ, ਬੀਬੀ ਦਰਸ਼ਨ ਕੌਰ ਸਾਬਕਾ ਸਰਪੰਚ, ਨਰਿੰਦਰਜੀਤ ਸਿੰਘ ਚੰਦੀ, ਸੰਤੋਖ ਸਿੰਘ ਏ.ਐਸ. ਆਈ., ਬਲਵਿੰਦਰ ਸਿੰਘ, ਹਰਜੀਤ ਸਿੰਘ ਜੱਜ, ਨਵਦੀਪ ਸਿੰਘ ਪੰਜਾਬ ਪੁਲਿਸ, ਸਿਮਰਨਪ੍ਰੀਤ ਸਿੰਘ ਰੂਬਰੂ, ਐਡਵੋਕੇਟ ਕੰਵਲਨੈਣ ਸਿੰਘ, ਮਲਕੀਤ ਸਿੰਘ, ਪਿ੍ੰਸੀਪਲ ਲਖਬੀਰ ਸਿੰਘ, ਪਿ੍ੰਸੀਪਲ ਕੇਵਲ ਸਿੰਘ, ਮਾਸਟਰ ਸੁਰਜੀਤ ਸਿੰਘ, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸਿਕੰਦਰ ਸੈਦਪੁਰ, ਨਰੇਸ਼ ਚੋਪੜਾ, ਰਾਜ ਕੁਮਾਰ ਚੋਪੜਾ, ਮਲੂਕ ਸਿੰਘ ਸੈਕਟਰੀ, ਪਰਮਜੀਤ ਕੌਰ, ਸੁਪਰਵਾਈਜ਼ਰ, ਭੁਪਿੰਦਰ ਕੌਰ, ਯੂਥ ਕਾਂਗਰਸ ਆਗੂ ਪ੍ਰਭ ਹਾਂਡਾ, ਬੱਬੂ ਖੈੜਾ ਪ੍ਰਧਾਨ, ਬਲਬੀਰ ਸਿੰਘ ਏ. ਐਸ. ਆਈ., ਸੁਰਿੰਦਰ ਸਿੰਘ ਭੋਲਾ ਪੰਜਾਬ ਪੁਲਿਸ, ਜਸਵਿੰਦਰ ਸਿੰਘ ਧੰਜੂ ਮੰਗੂਪੁਰ, ਅਸ਼ਵਨੀ ਟਿੱਬਾ, ਦਿਲਬੀਰ ਸਿੰਘ ਠੱਟਾ ਨਵਾਂ ਤੇ ਪਰਦੀਪ ਸਿੰਘ ਆਦਿ ਹਾਜ਼ਰ ਸਨ।