ਪਿੰਡ ਬੂਲਪੁਰ: ਸਰਵਣ ਸਿੰਘ ਚੰਦੀ ਲਵਲੀ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀ ਦੇ ਮੈਂਬਰ ਨਿਯੁਕਤ।

57

ਲਵਲੀ ਯੂਨੀਵਰਸਿਟੀ ਫਗਵਾੜਾ ਨੇ ਰਾਜ ਪੁਰਸਕਾਰੀ ਕਿਸਾਨ ਸਰਵਣ ਸਿੰਘ ਚੰਦੀ ਨੂੰ ਯੂਨੀਵਰਸਿਟੀ ਦੇ ਬੋਰਡ ਆਫ਼ ਸਟੱਡੀ ਦਾ ਮੈਂਬਰ ਨਿਯੁਕਤ ਕੀਤਾ ਹੈ।| ਆਪਣੀ ਨਿਯੁਕਤੀ ‘ਤੇ ਸਰਵਣ ਸਿੰਘ ਚੰਦੀ ਨੇ ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਰਮੇਸ਼ ਮਿੱਤਲ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਯੂਨੀਵਰਸਿਟੀ ਵਲੋਂ ਬੋਰਡ ਆਫ਼ ਸਟੱਡੀ ਦੇ ਮੈਂਬਰ ਦੀ ਜੋ ਜ਼ਿੰਮੇਵਾਰੀ ਸੌਾਪੀ ਗਈ ਹੈ ਉਸਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਖੇਤੀਬਾੜੀ ਨਾਲ ਸਬੰਧਿਤ ਵਿੱਦਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ਹਿਦ, ਮੱਖੀ ਪਾਲਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਇੱਥੇ ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਸਰਵਣ ਸਿੰਘ ਚੰਦੀ ਲਵਲੀ ਯੂਨੀਵਰਸਿਟੀ ਵਿਚ ਸ਼ਹਿਦ ਤਿਆਰ ਕਰਨ ਤੇ ਮੱਖੀ ਪਾਲਣ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦੇ ਰਹੇ ਹਨ।