ਪਿੰਡ ਠੱਟਾ ਨਵਾਂ ਵਿਖੇ ਮੇਲਾ ਮਾਘੀ ਬਹੁਤ ਹੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ-ਦੇਖੋ ਤਸਵੀਰਾਂ

68

ਪਿੰਡ ਠੱਟਾ ਨਵਾਂ ਵਿਖੇ ਮਾਤਾ ਭਾਗ ਕੌਰ ਜੀ, ਭਾਈ ਮਹਾਂ ਸਿੰਘ ਜੀ, ਚਾਲੀ ਮੁਕਤਿਆਂ ਅਤੇ ਮੁਕਤਸਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਮੇਲਾ ਮਾਘੀ ਸੰਤ ਬਾਬਾ ਗੁਰਚਰਨ ਸਿੰਘ ਜੀ (ਕਾਰ ਸੇਵਾ ਵਾਲੇ) ਦਮਦਮਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ, ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਦੇ ਭੋਗ ਉਪਰੰਤ ਸੁੰਦਰ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਢਾਡੀ ਨਿਰਮਲ ਸਿੰਘ ਨੂਰ ਅਤੇ ਢਾਡੀ ਮਿਲਖਾ ਸਿੰਘ ਮੌਜੀ ਦਾ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਗੁਰੂ ਕੇ ਲੰਗਰ ਦੀ ਸੇਵਾ ਪਿੰਡ ਦੇ ਸਮੂਹ ਨੌਜਵਾਨ ਵੀਰਾਂ ਵੱਲੋਂ ਕੀਤੀ ਗਈ। ਸਟੇਜ ਸਜਾਉਣ ਦੀ ਸੇਵਾ ਸ੍ਰੀ ਗੁਰੂ ਨਾਨਕ ਕੀਰਤਨ ਸੇਵਾ ਸੁਸਾਇਟੀ ਠੱਟਾ ਨਵਾਂ ਅਤੇ ਸੰਤ ਬਾਬਾ ਕਰਤਾਰ ਸਿੰਘ ਯਾਦਗਾਰੀ ਸਪੋਰਟਸ ਕਲੱਬ ਠੱਟਾ ਪੁਰਾਣਾ ਦੇ ਵੀਰਾਂ ਵੱਲੋਂ ਸਾਂਝੇ ਰੂਪ ਵਿੱਚ ਨਿਭਾਈ ਗਈ। ਸਟੇਜ ਸੈਕਟਰੀ ਦੀ ਸੇਵਾ ਇੰਦਰਜੀਤ ਸਿੰਘ ਬਜਾਜ ਨੇ ਬਾਖੂਬ ਨਿਭਾਈ।  ਸਮਾਗਮ ਦੀਆਂ ਤਸਵੀਰਾਂ ਦੇਖਣ ਲਈ ਵੈਬਸਾਈਟ ਦੇ ਗੈਲਰੀ-ਸਮਾਗਮ-ਤਸਵੀਰਾਂ-ਮੇਲਾ ਮਾਘੀ ਤੇ ਪਧਾਰੋ ਜਾਂ ਤਸਵੀਰਾਂ ਵਾਲੇ ਪੰਨੇ ‘ਤੇ ਸਿੱਧੇ ਜਾਣ ਲਈ ਹੇਠਾਂ ਲਿੰਕ ਤੇ ਕਲਿੱਕ ਕਰੋ ਜੀ:

https://wp.me/P3Q4l3-fJ