ਮੌਤ ਇੱਕ ਅਟੱਲ ਸੱਚਾਈ ਹੈ ਪ੍ਰੰਤੂ ਜੀਵਨ ਨੂੰ ਪ੍ਰਮਾਤਮਾ ਦੀ ਅਦੁੱਤੀ ਦਾਤ ਮੰਨ ਕੇ ਗੁਜ਼ਾਰਿਆ ਜਾਵੇ ਤਾਂ ਉਹ ਪਰਿਵਾਰ ਅਤੇ ਸਮਾਜ ਲਈ ਚਾਨਣ ਮੁਨਾਰਾ ਬਣ ਜਾਂਦਾ ਹੈ। ਜਿਸ ਨੂੰ ਸਾਕਾਰ ਕੀਤਾ ਮਾਤਾ ਸੁਖਜੀਤ ਕੌਰ ਜੀ ਨੇ, ਜੋ ਬੀਤੇ ਦਿਨੀਂ 11.12.2017 ਅਕਾਲ ਪੁੱਰਖ ਵੱਲੋਂ ਬਖਸ਼ੀ ਗਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਮਾਤਾ ਸੁਖਜੀਤ ਕੌਰ ਜੀ ਦਾ ਜਨਮ 1 ਫਰਵਰੀ 1936 ਨੂੰ ਲਾਇਲਪੁਰ ਪਾਕਿਸਤਾਨ ਵਿੱਚ ਹੋਇਆ ਅਤੇ ਦੇਸ਼ ਦੀ ਵੰਡ ਉਪਰੰਤ ਪਰਿਵਾਰ ਸਮੇਤ ਪਰਮਜੀਤ ਪੁਰ ਨੇੜੇ ਸੁਲਤਾਨਪੁਰ ਲੋਧੀ ਵਿਖੇ ਆ ਕੇ ਵੱਸ ਗਏ। ਆਪ ਜੀ ਸਕੂਲੀ ਵਿੱਦਿਆ ਤੋਂ ਬੇਸ਼ੱਕ ਸੱਖਣੇ ਸਨ ਪ੍ਰੰਤੂ ਪੰਜਾਬੀ ਪੜ੍ਹਨੀ ਅਤੇ ਲਿਖਣੀ ਸਿੱਖਕੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਅਤੇ ਲੇਖ ਬੜੀ ਦਿਲਚਪਸੀ ਨਾਲ ਪੜ੍ਹਦੇ ਸਨ। ਆਪ ਜੀ ਦੀ ਸ਼ਾਦੀ ਪਿੰਡ ਅਮਰਕੋਟ (ਟਿੱਬਾ) ਦੇ ਸਿਰਕੱਢ ਜ਼ੈਲਦਾਰ ਪਰਿਵਾਰ ਦੇ ਸਰਦਾਰ ਨਰੰਜਣ ਸਿੰਘ ਪਟਵਾਰੀ ਨਾਲ ਹੋਈ। ਆਪ ਜੀ ਦੇ 2 ਸਪੁੱਤਰ ਬਲਜਿੰਦਰ ਸਿੰਘ (ਬਿਜਲੀ ਬੋਰਡ ਵਿੱਚੋਂ ਉੱਚ ਅਹੁਦੇ ਤੋਂ ਰਿਟਾਇਰ) ਅਤੇ ਡਾ. ਪਰਮਿੰਦਰ ਸਿੰਘ ਥਿੰਦ (ਥਿੰਦ ਅੱਖਾਂ ਦਾ ਹਸਪਤਾਲ ਜਲੰਧਰ ਵਾਲੇ) ਨੇ ਜਨਮ ਲਿਆ। ਆਪ ਜੀ ਪਿੰਡ ਦੇ ਧਾਰਮਿਕ ਅਤੇ ਸਮਾਜਿਕ ਸਰਗਰਮੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗ ਪਏ। ਆਪ ਜੀ ਹਰ ਕੰਮ ਵਿੱਚ ਮੋਢੀ ਬਣ ਕੇ ਕੰਮ ਕਰਦੇ ਜਿਸ ਕਾਰਨ ਕਾਫ਼ੀ ਸਮਾਂ ਮੈਂਬਰ ਪੰਚਾਇਤ ਅਤੇ ਫਿਰ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਵੀ ਰਹੇ। ਉਹ ਬੱਚਿਆਂ ਦੀ ਸਿੱਖਿਆ ਪ੍ਰਤੀ ਬਹੁਤ ਸਪੱਸ਼ਟ ਸੋਚ ਰੱਖਦੇ ਸਨ। ਖੁਦ ਬੇਸ਼ੱਕ ਸਕੂਲੀ ਵਿੱਦਿਆ ਨਹੀਂ ਪ੍ਰਾਪਤ ਕਰ ਸਕੇ ਪ੍ਰੰਤੂ ਬੱਚਿਆਂ ਦੀ ਸਿੱਖਿਆ ਵਿੱਚ ਪੂਰੀ ਦਿਲਚਪਸੀ ਲਈ ਅਤੇ ਸਾਰੇ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਵਾਈ। ਉਹ ਲੜਕੀਆਂ ਦੀ ਸਿੱਖਿਆ ਪ੍ਰਤੀ ਬਹੁਤ ਗੰਭੀਰ ਸਨ ਅਤੇ ਉਨ੍ਹਾਂ ਨੇ ਇਸ ਨੂੰ ਪਰਿਵਾਰ ਵਿੱਚ ਖ਼ੁਦ ਲਾਗੂ ਕਰਦੇ ਹੋਏ ਪੋਤਰੀਆਂ ਨੂੰ ਡਾਕਟਰੀ ਅਤੇ ਐੱਮ.ਬੀ.ਏ. ਦੀ ਸਿੱਖਿਆ ਲਈ ਪ੍ਰੇਰਿਤ ਕੀਤਾ ਅਤੇ ਬਾਕੀਆਂ ਨੂੰ ਇਸ ਲਈ ਰਾਹ ਦਿਖਾਇਆ। ਮਾਤਾ ਸੁਖਜੀਤ ਕੌਰ ਜੀ ਨਮਿੱਤ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 17 ਦਸੰਬਰ 2017 ਦਿਨ ਐਤਵਾਰ ਨੂੰ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਟਿੱਬਾ (RCF ਤੋਂ ਤਲਵੰਡੀ ਚੌਧਰੀਆਂ ਰੋਡ) ਵਿਖੇ ਕਰਵਾਇਆ ਜਾ ਰਿਹਾ ਹੈ। ਆਪ ਸਭ ਨੇ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ।
ਸੰਪਰਕ ਨੰਬਰ: 98150-77525, 88720-70007