ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਸ. ਮਿਹਰ ਸਿੰਘ ਥਿੰਦ ਵਾਸੀ ਪਿੰਡ ਠੱਟਾ ਨਵਾਂ ਅੱਜ ਮਿਤੀ 08.12.2017 ਨੂੰ ਤੜ੍ਹਕਸਾਰ 2:30 ਵਜੇ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਕਾਫੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਜਿਕਰਯੋਗ ਹੈ ਕਿ ਆਪ ਜੀ ਪਿੰਡ ਠੱਟਾ ਨਵਾਂ ਦੇ ਸਭ ਤੋਂ ਪਹਿਲੇ ਵਿਅਕਤੀ ਸਨ ਜੋ ਇਟਲੀ ਵਿਖੇ ਰੋਜ਼ਗਾਰ ਦੀ ਭਾਲ ਵਿੱਚ ਗਏ ਸਨ। ਉਹਨਾਂ ਨੇ ਕਾਫੀ ਸਮਾਂ ਪਰਿਵਾਰ ਸਮੇਤ ਇਟਲੀ ਵਿਖੇ ਬਤੀਤ ਕੀਤਾ ਤੇ ਬਾਅਦ ਵਿੱਚ ਇੰਗਲੈਂਡ ਚਲੇ ਗਏ। ਆਪਣੇ ਅੰਤਿਮ ਦਿਨਾਂ ਵਿੱਚ ਆਪ ਜੀ ਪਿੰਡ ਠੱਟਾ ਨਵਾਂ ਵਿਖੇ ਆਪਣੇ ਭਰਾ ਬਖਸ਼ੀਸ਼ ਸਿੰਘ ਥਿੰਦ ਕੋਲ ਰਹਿ ਰਹੇ ਸਨ।