ਪਿੰਡ ਹੁਸੈਨਪੁਰ-ਦੂਲ੍ਹੋਵਾਲ ਵਿਖੇ 10ਵਾਂ ਸੱਭਿਆਚਾਰਕ ਮੇਲਾ ਤੇ ਕਬੱਡੀ ਟੂਰਨਾਮੈਂਟ ਅੱਜ

83

ਬਾਬਾ ਉਮਰ ਸ਼ਾਹ ਵਲੀ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੀ ਇਕ ਮੀਟਿੰਗ ਇੱਥੇ ਜੈਲਦਾਰ ਅਜੀਤਪਾਲ ਸਿੰਘ ਬਾਜਵਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬਾਜਵਾ ਨੇ ਦੱਸਿਆ ਕਿ ਪੀਰ ਬਾਬਾ ਉਮਰ ਸ਼ਾਹ ਦੀ ਯਾਦ ਵਿਚ 10ਵਾਂ ਸੱਭਿਆਚਾਰਕ ਤੇ ਕਬੱਡੀ ਟੂਰਨਾਮੈਂਟ 2 ਦਸੰਬਰ ਦਿਨ ਸ਼ਨੀਵਾਰ ਨੂੰ ਪਿੰਡ ਹੁਸੈਨਪੁਰ ਦੂਲੋਵਾਲ, ਨੂਰੋਵਾਲ, ਮੰਗੂਪੁਰ ਦੀਆਂ ਸੰਗਤਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਤੇ ਸਭਿਆਚਾਰਕ ਮੇਲੇ ਵਿਚ ਉਦਘਾਟਨ ਰਾਜ ਕੁਮਾਰ ਤਲਵੰਡੀ ਚੌਧਰੀਆਂ ਕਰਨਗੇ ਤੇ ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਨਵਤੇਜ ਸਿੰਘ ਚੀਮਾ ਹੋਣਗੇ, ਜੋ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਪਹਿਲਾ ਇਨਾਮ ਸੁਖਵਿੰਦਰ ਸਿੰਘ ਗਿੱਲ ਐਮ.ਡੀ. ਡਾਇਨੈਮਿਕ ਇਮੀਗ੍ਰੇਸ਼ਨ, ਅਨਿਲ ਕਾਹਲੋਂ ਤੇ ਮੋਹਿਤ ਖੇਲਾ ਵਲੋਂ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਤੇ ਦੂਸਰਾ ਇਨਾਮ 41 ਹਜ਼ਾਰ ਰੁਪਏ ਤੇ ਗੁਰਚਰਨ ਸਿੰਘ ਧੰਜੂ ਸਰਪੰਚ ਮੰਗੂਪੁਰ ਵਲੋਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ 70 ਕਿੱਲੋ ਭਾਰ ਵਰਗ ਦੇ ਖਿਡਾਰੀਆਂ ਦਾ ਕਬੱਡੀ ਸ਼ੋਅ ਮੈਚ ਵੀ ਹੋਵੇਗਾ, ਜਿਸ ਦਾ ਪਹਿਲਾ ਇਨਾਮ ਪਿ੍ੰਸੀਪਲ ਯਾਦਵਿੰਦਰ ਸਿੰਘ ਸੰਧਾ ਵਲੋਂ ਦਿੱਤਾ ਜਾਵੇਗਾ। ਮੀਟਿੰਗ ਵਿਚ ਗਗਨਦੀਪ ਸਿੰਘ ਬਾਜਵਾ, ਜਸਵਿੰਦਰ ਸਿੰਘ ਧੰਜੂ, ਸਤਨਾਮ ਸਿੰਘ, ਸਵਰਨ ਸਿੰਘ ਸ਼ਾਹ, ਅੰਮਿ੍ਤਪਾਲ ਸਿੰਘ ਬਾਜਵਾ ਆਦਿ ਵੀ ਹਾਜ਼ਰ ਸਨ।