ਲੋਹੀਆਂ ਵਿਖੇ 9ਵਾਂ ਹਰਿ ਜਸ ਕੀਰਤਨ ਦਰਬਾਰ 2 ਅਤੇ 3 ਦਸੰਬਰ ਨੂੰ ਸ਼ਾਮ 7 ਤੋਂ 12 ਵਜੇ ਤੱਕ

163

‘ਖਾਲਸਾ ਸੇਵਾ ਵੈਲਫੇਅਰ ਸੁਸਾਇਟੀ ਇਲਾਕਾ ਲੋਹੀਆਂ ਖਾਸ’ ਵਲੋਂ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੀ ਸਰਪ੍ਰਸਤੀ ਹੇਠ ਲੋਹੀਆਂ ਵਿਖੇ ਕਰਵਾਇਆ ਜਾਂਦਾ ਸਲਾਨਾ ‘ਹਰਿ ਜੱਸ ਕੀਰਤਨ ਦਰਬਾਰ’ ਐਤਕਾਂ 2 ਅਤੇ 3 ਦਸੰਬਰ, ਦਿਨ ਸ਼ਨੀ ਅਤੇ ਐਤਵਾਰ ਨੂੰ ਸ਼ਾਮ 7 ਤੋਂ 12 ਵਜੇ ਰਾਤ ਤੱਕ ਹੋਵੇਗਾ। ਇਸ ਸਬੰਧੀ ਸੁਸਾਇਟੀ ਦੇ ਪ੍ਰਮੁੱਖ ਸੇਵਾਦਾਰ ਪ੍ਰਚਾਰ ਕਰਨ ਹਿੱਤ ਇਲਾਕੇ ਦੇ ਗੁਰਦੁਆਰਿਆਂ ਅਤੇ ਹੋਰ ਸਭਾ ਸੁਸਾਇਟੀਆਂ ਤੱਕ ਪਹੰਚ ਕਰ ਰਹੇ ਹਨ। ਇਸ ਮੌਕੇ ਸਮਾਗਮ ਦਾ ਪੋਸਟਰ ਜਾਰੀ ਕਰਨ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਕਰ੍ਹਾ, ਬਲਜੀਤ ਸਿੰਘ ਸਰਪੰਚ, ਮੰਗਤ ਸਿੰਘ ਕੌੜਾ, ਮੰਗਲ ਸਿੰਘ ਤਾਰਪੁਰ, ਬਲਬੀਰ ਸਿੰਘ, ਰੂੜ ਸਿੰਘ ਸੇਵਾਦਾਰਾਂ ਨੇ ਦੱਸਿਆ ਕਿ ‘ਹਰਿ ਜੱਸ ਕੀਰਤਨ ਦਰਬਾਰ’ ਮੌਕੇ ਕਥਾ ਵਾਚਕ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ, ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ, ਕੀਰਤਨੀਏ ਭਾਈ ਗੁਰਦੇਵ ਸਿੰਘ, ਭਾਈ ਕਰਨੈਲ ਸਿੰਘ ਅਤੇ ਭਾਈ ਕੰਵਲਜੀਤ ਸਿੰਘ ਸਾਰੇ ਹਜ਼ੂਰੀ ਰਾਗੀ, ਭਾਈ ਗਗਨਦੀਪ ਸਿੰਘ ਸ਼੍ਰੀ ਗੰਗਾਨਗਰ ਵਾਲੇ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਸੰਗਤ ਨੂੰ ਨਿਹਾਲ ਕਰਨਗੇ। ਪ੍ਰਬੰਧਕਾਂ ਮੁਤਾਬਕ 2 ਦਸੰਬਰ ਨੂੰ ਪਰਵਰਿਸ਼ ਦਾ ਕੈਂਪ ਅਤੇ ਦਸਤਾਰ ਮੁਕਾਬਲੇ, 3 ਦਸੰਬਰ ਨੂੰ ਅੱਖਾਂ ਦਾ ਚੈੱਕਅੱਪ ਕੈਂਪ ਅਤੇ ਬੱਚਿਆਂ ਦੇ ਢਾਡੀ, ਕੀਰਤਨ ਤੇ ਭਾਸ਼ਨ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ 4 ਦਸੰੰਬਰ ਨੂੰ ਅੰਮਿ੍ਤ ਸੰਚਾਰ ਹੋਵੇਗਾ।