ਅੱਜ ਭੋਗ ‘ਤੇ ਵਿਸ਼ੇਸ਼-24 ਸਾਲਾ ਫੌਜੀ ਗਗਨਦੀਪ ਸਿੰਘ ਤਲਵੰਡੀ ਚੌਧਰੀਆਂ

100


ਇਹ ਸੀ ਨਿੱਕੀ ਜਿਹੀ ਜਿੰਦਗੀ ਫੌਜੀ ਗਗਨਦੀਪ ਸਿੰਘ ਦੀ
ਜੁੰਮੇਵਾਰ ਬੱਚਿਆਂ ਦਾ ਸਾਥ ਕਿਸਮਤ ਨਾਲ ਹੀ ਮਿਲਦਾ ਹੈ ਮਾਪਿਆਂ ਨੂੰ ਤੇ ਕਈ ਵਾਰ ਇਹ ਸਾਥ ਬਦਨਸੀਬੀ ਵੀ ਹੋ ਨਿਬੜਦਾ ਹੈ। ਪਿਤਾ ਬਲਜੀਤ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਾ ਆਪਣੀ ਨਿੱਕੀ ਜਿਹੀ ਜਿੰਦਗੀ ਦੇ ਸਾਢੇ 23 ਸਾਲ ਗੁਜਾਰਨ ਉਪਰੰਤ ਸਾਡਾ ਸਾਥ ਛੱਡ ਜਾਵੇਗਾ। ਗਗਨਦੀਪ ਸਿੰਘ ਦਾ ਜਨਮ 17.10.1993 ਨੂੰ ਤਲਵੰਡੀ ਚੌਧਰੀਆਂ ਵਿਖੇ ਹੋਇਆ। ਆਪਣੀ ਮੁੱਢਲੀ ਪੜ੍ਹਾਈ ਗਗਨਦੀਪ ਸਿੰਘ ਨੇ ਗੁਰੂ ਨਾਨਕ ਪਬਲਿਕ ਸਕੂਲ ਟਿੱਬਾ ਤੋਂ ਕੀਤੀ।+1 ਅਤੇ +2 ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਤੋਂ ਕੀਤੀ। ਚੰਗੇ ਸੁਭਾਅ ਦੇ ਮਾਲਕ ਤੇ ਮਾਪਿਆਂ ਦੇ ਇਸ ਸਰਵਣ ਪੁੱਤਰ ਨੇ ਗਗਨਦੀਪ ਸਿੰਘ ਨੇ ਆਪਣੇ ਨਿੱਜ ਨੂੰ ਹਮੇਸ਼ਾ ਰੁਝੇਵੇਂ ਵਿੱਚ ਰੱਖਿਆ ਤੇ ਯਾਰਾਂ ਦੋਸਤਾਂ ਨਾਲ ਯਾਰੀ ਵੀ ਨਿਭਾਈ ਅਤੇ ਮਾਪਿਆਂ ਨੂੰ ਕਿਸੇ ਤਰ੍ਹਾਂ ਦਾ ਉਲਾ੍ਹਮਾ ਵੀ ਨਾ ਦਿਵਾਇਆ। ਜਵਾਨੀ ਨੇ ਅਜੇ ਦਸਤਕ ਦਿੱਤੀ ਹੀ ਸੀ ਕਿ ਹੋਣਹਾਰ ਬੱਚੇ ਨੇ ਆਪਣੇ ਬਾਪ ਆਮਦਨ ਅਤੇ ਆਰਥਿਕਤਾ ਨੂੰ ਸਮਝਿਆ ਅਤੇ ਕੰਮ ਦੀ ਭਾਲ ਸ਼ੁਰੂ ਕੀਤੀ। ਉੱਚਾ ਲੰਮਾ ਕੱਦ ਹੋਣ ਕਰਕੇ ਗਗਨਦੀਪ ਨੇ ਪਹਿਲੀ ਕੋਸ਼ਿਸ਼ 14.10.2014 ਨੂੰ ਫੌਜ ਦੀ ਭਰਤੀ ਦੀ ਕੀਤੀ ਜਿਸ ਵਿੱਚ ਉਹ ਸਫਲ ਹੋਇਆ। ਬਲਜੀਤ ਸਿੰਘ ਬਿੱਟੂ ਅਤੇ ਮਨਜੀਤ ਕੌਰ ਨੂੰ ਆਪਣੀ ਔਲਾਦ ਦੀ ਇਹ ਪਹਿਲੀ ਖੁਸ਼ੀ ਮਿਲੀ ਸੀ। ਦੂਜੀ ਖੂਸ਼ੀ ਉਸ ਸਮੇਂ ਮਿਲੀ ਜਦੋਂ ਉਨ੍ਹਾਂ  ਦਾ ਵੱਡਾ ਬੇਟੇ ਰੁਜ਼ਗਾਰ ਦੀ ਭਾਲ ਕਰਦਾ ਅਮਰੀਕਾ ਚਲਾ ਗਿਆ। ਮਾਪਿਆਂ ਦੇ ਮਾੜੇ ਦਿਨ ਚੰਗਿਆਂ ਵਿੱਚ ਬਦਲਣੇ ਸ਼ੁਰੂ ਹੋ ਗਏ। ਪਰ ਇਹ ਖੁਸ਼ੀ ਦੀ ਝਲਕ ਥੋੜਾ ਸਮਾਂ ਹੀ ਰਹੀ। ਡਿਊਟੀ ਦੌਰਾਨ ਗਗਨਦੀਪ ਸਿੰਘ ਨੂੰ ਰਾਤ ਅਚਨਚੇਤ ਅਟੈਕ ਹੋਇਆ ਸਵੇਰੇ ਉਸ ਕੋਲੋਂ ਮੰਜੇ ਤੋਂ ਉਠਿਆ ਨਾ ਗਿਆ। ਸੂਬੇਦਾਰ ਗੁਰਮੇਜ਼ ਸਿੰਘ ਨੇ ਜਵਾਨਾਂ ਨੂੰ ਪੁਛਿਆ ਕਿ ‘ਗਗਨਦੀਪ ਕਿਥੇ ਹੈ?’ ਤਾਂ ਉਨ੍ਹਾਂ ਕਿਹਾ ‘ਸਰ!ਉਹ ਅਜੇ ਉਠਿਆ ਨਹੀਂ’ ਸੂਬੇਦਾਰ ਖੁਦ ਗਿਆ ਤੇ ਕਿਹਾ ‘ਪੁੱਤਰ ਗਗਨ! ਉਠਦਾ ਨਹੀਂ’ ‘ਸਰ ਮੇਰੇ ਕੋਲੋ ਉਠਿਆ ਨਹੀਂ ਜਾ ਰਿਹਾ’। ਗਗਨਦੀਪ ਸਿੰਘ ਨੂੰ ਤਰੁੰਤ ਮਿਲਟਰੀ ਹਸਪਤਾਲ ਦਾਖਲ ਕਰਵਾਇਆ ਤੇ ਫਿਰ ਮਿਲਟਰੀ ਦੇ ਵੱਡੇ ਹਸਪਤਾਲ ਕਲਕੱਤਾ ਦਾਖਲ ਕਰਵਾਇਆ। ਕਿਸਮਤ ਹਾਰ ਗਈ ਅਖੀਰ ਗਗਨਦੀਪ ਜਿੰਦਗੀ ਮੌਤ ਦੀ ਲੜਾਈ ਲੜਦਾ 08.11.2017 ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਿਆ।ਅੱਜ ਅਸੀਂ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਰਹੇ।