ਪਿੰਡ ਠੱਟਾ ਨਵਾਂ ਦੇ ਨੌਜਵਾਨ ਗੱਭਰੂ ਸੁਹੱਪਣਦੀਪ ਸਿੰਘ ਮੋਮੀ ਨੇ ਓਪਨ ਤਾਇਕਵਾਂਡੋ ਇੰਡੀਆ ਕੱਪ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਬੀਤੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਤਾਇਕਵਾਂਡੋ ਬੋਰਡ ਵੱਲੋਂ ਇਨਡੋਰ ਸਟੇਡੀਅਮ ਸੁੰਦਰਗੜ੍ਹ ਵਿੱਚ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਦੇ ਵੱਖ ਵੱਖ ਸਥਾਨਾਂ ਤੋਂ ਆਏ ਹੋਏ ਪ੍ਰਤੀਯੋਗੀਆਂ ਨੇ ਭਾਗ ਲਿਆ। ਜਿਸ ਵਿੱਚ ਸੁਹੱਪਣਦੀਪ ਸਿੰਘ ਨੇ ਸੀਨੀਅਰ 87 ਕਿਲੋਗਰਾਮ ਭਾਰ ਵਰਗ ਵਿੱਚ ਹਿੱਸਾ ਲੈ ਕੇ ਗੋਲਡ ਮੈਡਲ ਪ੍ਰਾਪਤ ਕੀਤਾ।