ਯਾਦਗਾਰੀ ਹੋ ਨਿੱਬੜਿਆ ਪਿੰਡ ਠੱਟਾ ਨਵਾਂ ਦਾ ਦੋ-ਰੋਜ਼ਾ ਸਾਲਾਨਾ ਸੱਭਿਆਚਰਕ ਮੇਲਾ।

50

ਪਿੰਡ ਠੱਟਾ ਨਵਾਂ ਵਿਖੇ ਪੀਰ ਮੱਖਣ ਸ਼ਾਹ ਦੀ ਯਾਦ ਵਿੱਚ ਦੋ ਰੋਜ਼ਾ ਸਾਲਾਨਾ ਸੱਭਿਆਚਰਕ ਮੇਲਾ ਸਮੂਹ ਇਲਾਕਾ ਨਿਵਾਸੀ ਅਤੇ ਵਿਦੇਸ਼ੀ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦਾ ਆਰੰਭ ਬਾਬਾ ਮੱਖਣ ਸ਼ਾਹ ਦੀ ਦਰਗਾਰ ਉੱਤੇ ਝੰਡਾ ਚੜ੍ਹਾਉਣ ਦੀ ਰਸਮ ਨਾਲ ਹੋਇਆ। ਮੇਲਾ ਪ੍ਰਬੰਧਕ ਕਮੇਟੀ ਅਤੇ ਪਤਵੰਤਿਆਂ ਨੇ ਸਾਂਝੇ ਰੂਪ ਵਿੱਚ ਚੱਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ। ਮੇਲੇ ਦਾ ਆਗਾਜ਼ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਅਜਿਹੇ ਮੇਲੇ ਜਿਥੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ‘ਚ ਅਹਿਮ ਰੋਲ ਅਦਾ ਕਰਦੇ ਹਨ, ਉੁਥੇ ਭਾਈਚਾਰਕ ਸਾਂਝ ਨੂੰ ਵੀ ਹੁੰਗਾਰਾ ਦਿੰਦੇ ਹਨ।  ਉਪਰੰਤ ਦਰਗਾਰ ਦੇ ਨੇੜੇ ਸੱਜੇ ਵਿਸ਼ਾਲ ਪੰਡਾਲ ਵਿੱਚ ਮਸ਼ਹੂਰ ਦੋਗਾਣਾ ਜੋੜੀ ਸਤਨਾਮ ਧੰਜਲ-ਬੀਬਾ ਮਨਜੀਤ ਬਾਠ ਨੇ ਦੁਪਹਿਰ 12 ਵਜੇ ਦੇ ਕਰੀਬ ਸਟੇਜ ਸੰਭਾਲ ਕੇ ਸੱਭਿਆਚਾਰਕ ਮੇਲੇ ਦਾ ਆਗ਼ਾਜ਼ ਕੀਤਾ। ਇਸ ਤੋਂ ਬਾਅਦ ਉੱਭਰਦੇ ਗੀਤਕਾਰ ਅਤੇ ਗਾਇਕ ਸੂਰਜ ਲੁਹਾਰ ਨੇ ਆਪਣੇ ਗੀਤ ਸੁਣਾ ਕੇ ਮੇਲਾ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ। ਗਾਇਕ ਜੇ.ਪੀ. ਸਹੋਤਾ ਅਤੇ ਅਜੈ ਸਾਬੂਵਾਲੀਆ ਨੇ ਸਰੋਤਿਆਂ ਦੀ ਜ਼ੋਰਦਾਰ ਫ਼ਰਮਾਇਸ਼ ’ਤੇ ਆਪਣੇ ਚਰਚਿਤ ਗੀਤ ਗਾ ਕੇ ਮੇਲਾ ਆਪਣੇ ਨਾਂ ਕਰ ਲਿਆ। ਇਸ ਦੌਰਾਨ ਮੇਲਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਗਾਇਕ ਸਤਨਾਮ ਧੰਜਲ, ਸੂਰਜ ਲੁਹਾਰ, ਜੇ.ਪੀ. ਸਹੋਤਾ, ਅਜੈ ਸਾਬੂਵਾਲੀਆ ਅਤੇ ਸਹਿਯੋਗੀ ਸੱਜਣਾਂ ਦਾ ਸਨਮਾਨ ਚਿੰਨ੍ਹ ਪ੍ਰਦਾਨ ਕਰਕੇ ਸਨਮਾਨ ਕੀਤਾ ਗਿਆ। ਇਸ ਸਮੇਂ ਕਮੇਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਮੁਹੰਮਦ ਅਮਜ਼ਦ ਖਾਨ, ਕਾਮਰੇਡ ਸੁਰਜੀਤ ਸਿੰਘ ਠੱਟਾ, ਸਰਬਜੀਤ ਸਿੰਘ, ਮਨਪ੍ਰੀਤ ਸਹੋਤਾ ਆਦਿ ਹਾਜ਼ਰ ਸਨ।