
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੀ ਇਕਾਈ ਟਿੱਬਾ ਦੇ ਪ੍ਰਧਾਨ ਸੁਰਜੀਤ ਟਿੱਬਾ ਦੀ ਅਗਵਾਈ ਹੇਠ ਤਰਕਸ਼ੀਲ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਹੋਈ ।ਜਿਸ ਵਿਚ ਸੁਰਜੀਤ ਟਿੱਬਾ ਨੂੰ ਜੋਨ ਜਲੰਧਰ ਵਿਚ ਬਤੌਰ ਮੀਡੀਆ ਵਿਭਾਗ ਵਿਚ ਨਿਯੁਕਤੀ ਹੋਣ ਕਰਕੇ ਇਕਾਈ ਟਿੱਬਾ ਦੇ ਪ੍ਰਧਾਨਗੀ ਅਹੁਦਾ ਖਾਲੀ ਹੋਣ ਤੇ ਮੁੜ ਚੌਣ ਕੀਤੀ। ਜਿਸ ਵਿਚ ਸਰਵਸੰਮਤੀ ਨਾਲ ਸ.ਰਾਮ ਸਿੰਘ ਮੁੱਲਾਬਾਹਾ ਨੂੰ ਇਕਾਈ ਟਿੱਬਾ ਦਾ ਜਥੇਬੰਧਕ ਵਿਭਾਗ ਦਾ ਮੁਖੀ ਬਣਾਇਆ ਗਿਆ।ਜਦਕਿ ਵਿਤ ਵਿਭਾਗ ਦੀ ਜਿੰਮੇਵਾਰੀ ਜਸਬੀਰ ਸਿੰਘ ਸੂਜੋਕਾਲੀਆ ਨੂੰ ਸੋਪੀ ਗਈ ਤੇ ਸੁਰਜੀਤ ਟਿੱਬਾ ਨੂੰ ਟਿੱਬਾ ਇਕਾਈ ਵਿਚ ਡੈਲੀਗੇਟ ਦਾ ਅਹੁਦਾ ਦਿੱਤਾ ਗਿਆ।ਇਸ ਮੀਟਿੰਗ ਵਿਚ ਮਾ.ਕਰਨੈਲ ਸਿੰਘ, ਪਰਸਨ ਲਾਲ ਭੋਲਾ, ਹਰਭਜਨ ਸਿੰਘ, ਸ਼ਸ਼ੀ ਸ਼ਰਮਾ,ਜੋਰਾਵਾਰ ਸਿੰਘ ਕੁਲਵਿੰਦਰ ਮੰਡ,ਜਗਦੀਪ ਮੈਰੀਪੁਰ, ਡਾ. ਬਲਵਿੰਦਰ ਸਿੰਘ, ਅਮਰੀਕ ਸਿੰਘ,ਵਿਕੀ ਜੈਨਪੁਰ ਸੁਖਵਿੰਦਰ ਸਿੰਘ ਮਸੀਤਾਂ,ਮਾ.ਹਰਵਿੰਦਰ ਸਿੰਘ, ਜਤਿੰਦਰ ਰਾਜੂ ਆਦਿ ਹਾਜ਼ਰ ਸਨ।