ਪਿੰਡ ਬੂਲਪੁਰ ਵਿੱਚ ਮੁਫਤ ਦਸਤਾਰ ਸਿਖਲਾਈ ਕੈਂਪ 23 ਤੋਂ 31 ਦਸੰਬਰ ਤੱਕ ਲਗਾਇਆ ਜਾ ਰਿਹਾ ਹੈ।

96

ਟਰਬਨ ਪ੍ਰਾਈਡ ਦਸਤਾਰ ਅਕੈਡਮੀ ਵੱਲੋਂ ਸੁਹੱਪਣਦੀਪ ਸਿੰਘ ਮੋਮੀ ਅਤੇ ਪਵਨਦੀਪ ਸਿੰਘ ਕਾਹਨਾ ਦੀ ਦੇਖ-ਰੇਖ ਹੇਠ ਮੁਫ਼ਤ ਦਸਤਾਰ ਸਿਖਲਾਈ ਕੈਂਪ ਪਿੰਡ ਬੂਲਪੁਰ ਵਿਖੇ ਮਿਤੀ 23 ਦਸੰਬਰ 2016 ਤੋਂ 31 ਦਸੰਬਰ 2016 ਤੱਕ ਸ਼ਾਮ 4.30 ਵਜੇ ਤੋਂ 6.00 ਵਜੇ ਤੱਕ ਲਗਾਇਆ ਜਾਵੇਗਾ। ਇਸ ਕੈਂਪ ਦੇ ਟਰਬਨ ਟਿਊਟਰ ਸੁਹੱਪਣਦੀਪ ਸਿੰਘ ਮੋਮੀ ਤੇ ਪਵਨਦੀਪ ਸਿੰਘ ਕਾਹਨਾ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲਗਾਏ ਜਾ ਰਹੇ ਇਸ ਕੈਂਪ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਦਸਤਾਰ ਦੀ ਸਹੀ ਪਹਿਚਾਣ ਅਤੇ ਉਸ ਦੀ ਸਹੀ ਬਣਤਰ ਦੀ ਸਿਖਲਾਈ ਅਤੇ ਨੌਜਵਾਨਾਂ ਨੂੰ ਸਿੱਖੀ ਸਭਿਆਚਾਰ ਨਾਲ ਜੋੜਨਾ ਹੈ। ਇਸ ਕੈਂਪ ਵਿੱਚ ਸਿਖਿਆਰਥੀਆਂ ਨੂੰ ਦੁਮਾਲੇ ਅਤੇ ਹਰ ਤਰਾਂ ਦੀ ਦਸਤਾਰ ਦੀ ਸਿਖਲਾਈ ਬਹੁਤ ਹੀ ਬਾਰੀਕੀ ਨਾਲ ਦਿੱਤੀ ਜਾਵੇਗੀ। ਮਿਤੀ 31 ਦਸੰਬਰ 2016 ਨੂੰ ਸ਼ਾਮ 3 ਵਜੇ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਪਿੰਡ ਬੂਲਪੁਰ ਵਿਖੇ ਦਸਤਾਰ ਮੁਕਾਬਲੇ ਵੀ ਕਰਵਾਏ ਜਾਣਗੇ। ਵਧੇਰੇ ਜਾਣਕਾਰੀ ਲਈ ਸੁਹੱਪਣਦੀਪ ਸਿੰਘ ਮੋਮੀ (98728-73679), ਪਵਨਦੀਪ ਸਿੰਘ (98558-23033), ਗੁਰਜੀਤ ਸਿੰਘ (94175-950147), ਲਖਵਿੰਦਰ ਸਿੰਘ ਮਰੋਕ (82889-30085) ਨਾਲ ਸੰਪਰਕ ਕੀਤਾ ਜਾ ਸਕਦਾ ਹੈ।