62ਵੀਆਂ ਪੰਜਾਬ ਰਾਜ ਸਕੂਲ ਖੇਡਾਂ ਜੋ ਜ਼ਿਲ੍ਹਾ ਸੰਗਰੂਰ ਵਿਖੇ 5 ਦਸੰਬਰ ਤੋਂ ਲੈ ਕੇ 9 ਦਸੰਬਰ ਤੱਕ ਵਾਰਹੀਰੋਜ਼ ਸਟੇਡੀਅਮ ਜ਼ਿਲ੍ਹਾ ਸੰਗਰੂਰ ਵਿਖੇ ਹੋਈਆਂ ਸਨ, ‘ਚ ਕਰਾਇਸਟ ਜੋਤੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਪੜ੍ਹਦੇ ਅੰਡਰ 40 ਕਿਲੋ ਵਰਗ ਭਾਰ ‘ਚ ਜਸਨਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਠੱਟਾ (ਸੁਲਤਾਨਪੁਰ ਲੋਧੀ, ਕਪੂਰਥਲਾ) ਨੇ ਵੀ ਸੋਨੇ ਦਾ ਤਮਗਾ ਜਿੱਤਿਆ ਹੈ | ਕਰਾਟੇ ਕੋਚ ਸੇਨਸਾਈ ਰਾਕੇਸ਼ ਰੌਸ਼ਨ ਦੀ ਅਗਵਾਈ ਅਤੇ ਪਿ੍ੰਸੀਪਲ ਸਿਸਟਰ ਐੱਗਨਟ, ਈ. ਓ. ਰੌਸ਼ਨ ਖੈੜਾ ਜੀ ਅਤੇ ਡੀ. ਈ. ਓ. ਪਰਮਜੀਤ ਸਿੰਘ ਦੀ ਯੋਗ ਸ੍ਰਪਰਸਤੀ ਵਿਚ ਸੰਗਰੂਰ ਗਈ ਟੀਮ ‘ਚ 14 ਸਾਲ ਉਮਰ ਵਿਚ ਅੰਡਰ 35 ਵਿੱਚ ਵਿਸ਼ਵਜੀਤ ਚੌਹਾਨ, 40 ਕਿੱਲੋ ‘ਚ ਪਰਮਿੰਦਰ ਸਿੰਘ, 45 ਕਿੱਲੋ ‘ਚ ਨਵਰਾਜ ਸਿੰਘ, 65 ਕਿਲੋ ‘ਚ ਅਨਮੋਲ ਸਿੰਘ, ਅੰਡਰ 50 ਕਿੱਲੋ ‘ਚ ਗੁਰਕੀਰਤ ਸਿੰਘ, 55 ਕਿੱਲੋ ‘ਚ ਹਰਵਿੰਦਰ ਸਿੰਘ ਅਤੇ ਅੰਡਰ 65 ਕਿੱਲੋ ਵਰਗ ਭਾਰ ਵਿਚ ਸ਼ੁਭਕਰਮਨ ਸਿੰਘ ਨੇ ਭਾਗ ਲਿਆ ਅਤੇ ਵਧੀਆ ਖੇਡ ਦਿਖਾਈ | ਲੋਹੀਆਂ ਖਾਸ (ਜ਼ੰਕਸ਼ਨ) ਰੇਲਵੇ ਸਟੇਸ਼ਨ ਵਿਖੇ ਰੇਲ ਗੱਡੀ ਰਾਹੀਂ ਉਤਰੇ ਇਨ੍ਹਾਂ ਹੋਣਹਾਰ ਖਿਡਾਰੀਆਂ ਦਾ ਬੱਚਿਆਂ ਦੇ ਮਾਪਿਆਂ ਜਿਨ੍ਹਾਂ ‘ਚ ਆੜਤੀਆ ਜਸਵੰਤ ਸਿੰਘ ਗੱਟੀ, ਰੋਟਰੀ ਕਲੱਬ ਦੇ ਸਾ: ਪ੍ਰਧਾਨ ਰੇਸ਼ਮ ਸਿੰਘ ਟੁਰਨਾ ਐਗਰੀਕਲਚਰ, ਭੁਪਿੰਦਰ ਸਿੰਘ ਠੱਟਾ, ਕਸ਼ਮੀਰ ਸਿੰਘ, ਗੁਰਜੀਤ ਸਿੰਘ, ਸਟੇਸ਼ਨ ਮਾਸਟਰ ਟਾਈਗਰ ਰਾਜਵੀਰ ਸਿੰਘ ਭੱਲਾ ਨੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ |