ਸੁਖਰਾਜ ਮੋਮੀ ਮਿਸਟਰ ਪੰਜਾਬ ਦੇ ਪਿੰਡ ਠੱਟਾ ਨਵਾਂ ਪੁੱਜਣ ‘ਤੇ ਹੋਇਆ ਨਿੱਘਾ ਸਵਾਗਤ।

77

ਪਿੰਡ ਠੱਟਾ ਨਵਾਂ ਦੇ ਨੌਜਵਾਨ ਗੱਭਰੂ ਸੁਖਰਾਜ ਸਿੰਘ ਮੋਮੀ ਪੀ.ਟੀ.ਸੀ. ਮਿਸਟਰ ਪੰਜਾਬ 2016 ਦੇ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਵਾਸੀਆਂ ਦੇ ਵਿਸ਼ਾਲ ਇਕੱਠ ਵਿੱਚ ਗਰਾਮ ਪੰਚਾਇਤ ਅਤੇ ਸਮੂਹ ਨੌਜਵਾਨਾਂ ਵੱਲੋਂ ਸੁਖਰਾਜ ਮੋਮੀ ਨੂੰ ਸਨਮਾਨ ਚਿੰਨ ਪ੍ਰਦਾਨ ਕੀਤਾ ਗਿਆ। ਜਿਕਰਯੋਗ ਹੈ ਕਿ ਪੀ.ਟੀ.ਸੀ. ਚੈਨਲ ਵੱਲੋਂ ਮਿਸਟਰ ਪੰਜਾਬ 2016 ਵਿੱਚ ਸੁਖਰਾਜ ਮੋਮੀ ਜਿੱਤ ਦੇ ਝੰਡੇ ਗੱਡਦੇ ਹੋੲੇ ਫਸਟ-ਰਨਰ-ਅੱਪ ਰਹੇ ਸਨ। ਸੁਖਰਾਜ ਮੋਮੀ ਦੀ ਜਿੱਤਣ ਦੀ ਖਬਰ ਮਿਲਣ ‘ਤੇ ਪਿੰਡ ਵਿੱਚ ਜਸ਼ਨ ਵਰਗਾ ਮਾਹੌਲ ਬਣ ਗਿਆ। ਇਸ ਮੌਕੇ ਪ੍ਰਮੁੱਖ ਬੁਲਾਰਿਆਂ ਨੇ ਸੁਖਰਾਜ ਮੋਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਇਸ ਨੌਜਵਾਨ ਨੇ ਨਿੱਕੀ ਜਿਹੀ ਉਮਰ ਵਿੱਚ ਹੀ ਇਹ ਕਾਰਨਾਮਾ ਕਰ ਕੇ ਆਪਣਾ, ਆਪਣੇ ਪਰਿਵਾਰ, ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਿੰਡ ਦੀ ਸਰਪੰਚ ਸ੍ਰੀਮਤੀ ਜਸਵੀਰ ਕੌਰ ਨੇ ਕਿਹਾ ਕਿ ਪਿੰਡ ਠੱਟਾ ਦੀ ਧਰਤੀ ਦੇ ਇਸ ਪੁੱਤਰ ਨੇ ਵਿਸ਼ਵ ਪੱਧਰ ਤੇ ਆਪਣਾ ਤੇ ਆਪਣੇ ਪਿੰਡ ਦਾ ਨਾਮ ਚਮਕਾਉਣ ਦਾ ਕੰਮ ਕੀਤਾ ਹੈ ਜੋ ਕਿ ਬਹੁਤ ਹੀ ਵੱਡੀ ਗੱਲ ਹੈ। ਮਿਸਟਰ ਪੰਜਾਬ ਸੁਖਰਾਜ ਸਿੰਘ ਮੋਮੀ ਨੇ ਗੱਲਬਾਤ ਦੌਰਾਨ ਕਿਹਾ ਕਿ ਪ੍ਰਮਾਤਮਾ ਤੇ ਸਮੁੱਚੇ ਨਗਰ ਨਿਵਾਸੀਆਂ ਦੇ ਆਸ਼ੀਰਵਾਦ ਸਦਕਾ ਹੀ ਉਹ ਇਸ ਮੁਕਾਮ ਤੇ ਪਹੁੰਚੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਨਸ਼ਿਆਂ ਦਾ ਤਿਆਗ ਕਰਨ ਅਤੇ ਆਪਣੇ ਅੰਦਰ ਲੁਕੀ ਪ੍ਰਤਿਭਾ ਦੀ ਪਛਾਣ ਕਰਨ ਅਤੇ ਵੱਧ ਤੋਂ ਵੱਧ ਮਿਹਨਤ ਕਰਨ।  ਇਸ ਮੌਕੇ ਸਰਪੰਚ ਸ੍ਰੀਮਤੀ ਜਸਵੀਰ ਕੌਰ, ਸੁਖਵਿੰਦਰ ਸਿੰਘ ਥਿੰਦ, ਬਿਕਰਮ ਸਿੰਘ ਮੈਂਬਰ ਪੰਚਾਇਤ, ਜੀਤ ਸਿੰਘ ਮੈਂਬਰ ਪੰਚਾਇਤ, ਦਲਜੀਤ ਸਿੰਘ ਮੈਂਬਰ ਪੰਚਾਇਤ, ਚਰਨਜੀਤ ਸਿੰਘ ਮੈਂਬਰ ਪੰਚਾਇਤ, ਲਖਬੀਰ ਸਿੰਘ ਮੈਂਬਰ ਪੰਚਾਇਤ, ਹਰਪ੍ਰੀਤ ਸਿੰਘ ਥਿੰਦ, ਲਵਪ੍ਰੀਤ ਸਿੰਘ ਰਾਜਾ, ਤਰਸੇਮ ਸਿੰਘ ਝੰਡ, ਵਰਿੰਦਰ ਸਿੰਘ, ਜਤਿੰਦਰ ਸਿੰਘ ਗੋਰਾ, ਯੁਵਰਾਜ ਸਿੰਘ ਮੋਮੀ  ਅਤੇ ਹਰਦੀਪ ਸਿੰਘ ਤੋਂ ਇਲਾਵਾ ਸੁਖਰਾਜ ਮੋਮੀ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।