ਪਿੰਡ ਠੱਟਾ ਨਵਾਂ ਵਿਖੇ ਬਲਾਕ ਸੁਲਤਾਨਪੁਰ ਲੋਧੀ 2 ਦੀਆਂ ਪ੍ਰਾਇਮਰੀ ਸਕੂਲ ਖੇਡਾਂ 28 ਤੇ 29 ਨਵੰਬਰ ਨੂੰ।

48

thatta-nawan

ਛੋਟੇ ਬੱਚਿਆਂ ਵਿਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਸਿੱਖਿਆ ਬਲਾਕ ਸੁਲਤਾਨਪੁਰ ਲੋਧੀ 2 ਦੀਆਂ 39ਵੀਂਆਂ ਪ੍ਰਾਇਮਰੀ ਸਕੂਲ ਖੇਡਾਂ ਬੀ.ਪੀ.ਈ.ਓ. ਸੁੱਚਾ ਸਿੰਘ ਦੀ ਅਗਵਾਈ ਹੇਠ ਗਰਾਮ ਪੰਚਾਇਤ ਠੱਟਾ ਦੇ ਸਹਿਯੋਗ ਨਾਲ 28 ਤੇ 29 ਨਵੰਬਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਠੱਟਾ ਵਿਚ ਸਕੂਲ ਮੁਖੀਆਂ ਦੀ ਇਕ ਜ਼ਰੂਰੀ ਮੀਟਿੰਗ ਹੋਈ | ਜਿਸ ਵਿਚ ਖੇਡਾਂ ਦੇ ਪ੍ਰਬੰਧ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਬੀ.ਪੀ.ਈ.ਓ. ਸੁੱਚਾ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਕਬੱਡੀ ਸਰਕਲ ਤੇ ਨੈਸ਼ਨਲ ਸਟਾਇਲ, ਕੁਸ਼ਤੀਆਂ, ਫੁੱਟਬਾਲ, ਖੋ-ਖੋ ਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਜਾਣਗੇ | ਇਸ ਮੌਕੇ ਸਰਪੰਚ ਜਸਬੀਰ ਕੌਰ, ਯੂਥ ਆਗੂ ਸੁਖਵਿੰਦਰ ਸਿੰਘ ਥਿੰਦ, ਸੀ. ਐਚ. ਟੀ ਬਲਵਿੰਦਰ ਕੌਰ, ਦਲਬੀਰ ਸਿੰਘ ਠੱਟਾ, ਸੁਖਵਿੰਦਰ ਸਿੰਘ, ਪੰਚ ਦਲਜੀਤ ਸਿੰਘ, ਪੰਚ ਅਜੀਤ ਸਿੰਘ, ਸੰਤੋਖ ਸਿੰਘ ਐਚ.ਟੀ, ਹਰਜਿੰਦਰ ਸਿੰਘ ਢੋਟ, ਸੁਖਦੇਵ ਸਿੰਘ, ਅਰੁਣ ਹਾਂਡਾ ਆਦਿ ਹਾਜ਼ਰ ਸਨ |-ਥਿੰਦ