ਗੁ: ਦਮਦਮਾ ਸਾਹਿਬ ਠੱਟਾ ਤੋਂ 16ਵੀਂ ਮਹਾਨ ਪੈਦਲ ਯਾਤਰਾ ਗੁ: ਸ੍ਰੀ ਬੇਰ ਸਾਹਿਬ ਪਹੁੰਚੀ।

79

paidal-yatra-damdama-sahib-thatta-to-ber-sahib-2016

ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ਵਿਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਤੋਂ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਠੱਟਾ ਟਿੱਬਾ ਬਾਹਰੇ ਇਲਾਕੇ ਦੀ ਸੰਗਤ ਵੱਲੋਂ 16ਵੀਂ ਮਹਾਨ ਪੈਦਲ ਯਾਤਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਸਜਾਈ ਗਈ | ਅੱਜ ਸਵੇਰੇ 3 ਵਜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਪੈਦਲ ਯਾਤਰਾ ਆਰੰਭ ਹੋਈ | ਪੈਦਲ ਯਾਤਰਾ ਵਿਚ ਬਜ਼ੁਰਗ ਔਰਤ ਤੇ ਬੱਚੇ ਵੱਡੀ ਗਿਣਤੀ ਵਿਚ ਸ਼ਾਮਲ ਹੋਏ | ਪੈਦਲ ਯਾਤਰਾ ਸੈਦਪੁਰ, ਟਿੱਬਾ, ਬਿਧੀਪੁਰ, ਤਲਵੰਡੀ ਚੌਧਰੀਆਂ, ਪੱਮਣਾ, ਸ਼ਾਲਾਪੁਰ, ਸਵਾਲ, ਸਰਾਏ ਜੱਟਾਂ, ਮੇਵਾ ਸਿੰਘ ਵਾਲਾ, ਕੁਲੀਆਂ, ਅਦਾਲਤ ਚੱਕ ਤੋਂ ਹੁੰਦੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਪਹੁੰਚੀ | ਇੱਥੇ ਪਹੁੰਚਣ ‘ਤੇ ਗੁਰਦੁਆਰਾ ਸਾਹਿਬ ਵੱਲੋਂ ਪੈਦਲ ਯਾਤਰਾ ਵਿਚ ਸ਼ਾਮਲ ਸੰਗਤਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਸੰਤ ਬਾਬਾ ਬੀਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਦਿਆਲ ਸਿੰਘ ਨੇ ਪੈਦਲ ਯਾਤਰਾ ਲਈ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ | ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ, ਬਾਬਾ ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਨਿਰਮਲ ਸਿੰਘ, ਜੋਗਾ ਸਿੰਘ, ਡੀ.ਐਸ.ਪੀ. ਬਚਨ ਸਿੰਘ, ਸੁਖਦੇਵ ਸਿੰਘ, ਬਚਿੱਤਰ ਸਿੰਘ, ਚਰਨ ਸਿੰਘ ਦਰੀਏਵਾਲ, ਤੀਰਥ ਸਿੰਘ ਠੱਟਾ, ਤਰਸੇਮ ਸਿੰਘ, ਪਰਮਿੰਦਰ ਸਿੰਘ ਠੱਟਾ, ਸਵਰਨ ਸਿੰਘ ਆਦਿ ਹਾਜ਼ਰ ਸਨ |

paidal-yatra-damdama-sahib-thatta-to-ber-sahib-2016-1 paidal-yatra-damdama-sahib-thatta-to-ber-sahib-2016-2 paidal-yatra-damdama-sahib-thatta-to-ber-sahib-2016-3 paidal-yatra-damdama-sahib-thatta-to-ber-sahib-2016-4 paidal-yatra-damdama-sahib-thatta-to-ber-sahib-2016-5 paidal-yatra-damdama-sahib-thatta-to-ber-sahib-2016-6 paidal-yatra-damdama-sahib-thatta-to-ber-sahib-2016-7 paidal-yatra-damdama-sahib-thatta-to-ber-sahib-2016-8 paidal-yatra-damdama-sahib-thatta-to-ber-sahib-2016-9 paidal-yatra-damdama-sahib-thatta-to-ber-sahib-2016-10