ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਮਹੀਨਾਵਾਰ ਆਮ ਗਿਆਨ ਮੁਕਾਬਲੇ ਕਰਵਾਏ ਗਏ।

42

boolpur

ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਦੁਆਰਾ ਕਰਵਾਈ ਜਾਂਦੀ ਮਹੀਨਾਵਾਰ ਆਮ ਗਿਆਨ ਮੁਕਾਬਲੇ ਇਸ ਵਾਰ ਸਰਕਾਰੀ ਹਾਈ ਸਕੂਲ ਮੰਗੂਪੁਰ ਵਿਚ ਲਾਇਬੇ੍ਰਰੀ ਦੇ ਸੰਸਥਾਪਕ ਸਾਧੂ ਸਿੰਘ ਬੂਲਪੁਰ ਸਾਬਕਾ ਬਲਾਕ ਸਿੱਖਿਆ ਅਫ਼ਸਰ ਦੀ ਅਗਵਾਈ ਤੇ ਸਕੂਲ ਮੁਖੀ ਅਵਿਨਾਸ਼ ਕੌਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਇਹ ਮੁਕਾਬਲੇ ਦੋ ਗਰੁੱਪਾਂ ਛੇਵੀਂ ਤੋ ਅੱਠਵੀਂ ਤੇ ਨੌਵੀਂ ਤੋ ਦਸਵੀਂ ਜਮਾਤਾਂ ਦੇ ਵਿਦਿਆਰਥੀਆਂ ਵਿਚ ਹੋਈ | ਦੋਹਾਂ ਗਰੁੱਪਾਂ ਚੋ ਜੇਤੂ ਵਿਦਿਆਰਥੀਆਂ ਨੂੰ ਲਾਇਬੇ੍ਰਰੀ ਦੇ ਸੰਸਥਾਪਕ ਸਾਧੂ ਸਿੰਘ ਬੂਲਪੁਰ ਤੇ ਉਹਨਾਂ ਦੀ ਧਰਮ ਪਤਨੀ ਕੁਲਵਿੰਦਰ ਕੌਰ, ਸਕੂਲ ਮੁਖੀ ਅਵਿਨਾਸ਼ ਕੌਰ ਨੇ ਸਾਂਝੇ ਤੌਰ ‘ਤੇ ਨਗਦ ਰਾਸ਼ੀ ਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ |ਸਨਮਾਨਿਤ ਕਰਨ ਉਪਰੰਤ ਸਾਧੂ ਸਿੰਘ ਬੂਲਪੁਰ ਨੇ ਕਿਹਾ ਕਿ ਬਾਬਾ ਬੀਰ ਸਿੰਘ ਲਾਇਬੇ੍ਰਰੀ ਬੂਲਪੁਰ ਦਾ ਮੁੱਖ ਮਕਸਦ ਬੱਚਿਆਂ ਨੂੰ ਸਾਹਿਤ ਪ੍ਰਤੀ ਜੋੜਨਾ ਹੈ | ਇਸ ਮੌਕੇ ‘ਤੇ ਸਾਧੂ ਸਿੰਘ ਬੂਲਪੁਰ, ਕੁਲਵਿੰਦਰ ਕੌਰ ਬੂਲਪੁਰ, ਅਵਿਨਾਸ਼ ਕੌਰ, ਸੁਰਜੀਤ ਸਿੰਘ ਟਿੱਬਾ, ਸੁਖਦੇਵ ਸਿੰਘ, ਨਿਧੀ ਵਰਮਾ, ਗੁਰਭੇਜ ਸਿੰਘ, ਜਗਦੀਪ ਸਿੰਘ, ਦੇਸ ਰਾਜ ਸਾਬਕਾ ਸਰਪੰਚ, ਸਤਨਾਮ ਸਿੰਘ ਆਦਿ ਅਧਿਆਪਕ ਹਾਜ਼ਰ ਸਨ |