“ਵਧੇਰੇ ਰੁੱਖ ਲਗਾਓ, ਵਾਤਾਵਰਣ ਸਵੱਛ ਬਣਾਓ” ਮੁਹਿੰਮ ਤਹਿਤ 67ਵੇਂ ਵਣ ਮਹਾਂਉਤਸਵ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਸਟੇਟ ਐਵਾਰਡੀ ਪ੍ਰਿੰਸੀਪਲ ਲਖਬੀਰ ਸਿੰਘ ਅਤੇ ਅਧਿਆਪਕ ਸਮੁੰਦਾ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਕੇ ਵੱਖ ਵੱਖ ਤਰ੍ਹਾਂ ਦੇ ਦਰੱਖਤ ਲਗਾ ਕੇ ਐਤਵਾਰ ਦੀ ਛੁੱਟੀ ਨੂੰ ਮਨਾਇਆ ਗਿਆ।