ਸੁਖਰਾਜ ਮੋਮੀ ਨੇ ਰਿਐਲਿਟੀ ਸ਼ੋਅ ‘ਨਿਡਰ ਸੀਜ਼ਨ 6’ ‘ਚ ਪ੍ਰਾਪਤ ਕੀਤਾ ਤੀਜਾ ਸਥਾਨ।

69

Sukhraj Momi

ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਠੱਟਾ ਨਵਾਂ ਦੇ ਵਸਨੀਕ ਸੁਖਰਾਜ ਸਿੰਘ ਮੋਮੀ ਨੇ ਇੱਕ ਐਮ.ਐਚ-1 ਚੈਨਲ ‘ਤੇ ਚੱਲਦੇ ਰਿਐਲਿਟੀ ਸ਼ੋਅ ‘ਨਿਡਰ ਸੀਜ਼ਨ 6’ ਵਿਚ ਤੀਸਰਾ ਸਥਾਨ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ | ਸੁਖਰਾਜ ਸਿੰਘ ਇਹ ਮਾਣ ਪ੍ਰਾਪਤ ਕਰਨ ਵਾਲੇ ਕਪੂਰਥਲਾ ਜ਼ਿਲ੍ਹੇ ਦਾ ਪਹਿਲਾ ਨੌਜਵਾਨ ਬਣਿਆ ਹੈ | ਜਿਸ ਦੀ ਪ੍ਰਾਪਤੀ ‘ਤੇ ਜਿੱਥੇ ਉਸਦੇ ਮਾਤਾ ਪਿਤਾ ਫ਼ਕਰ ਮਹਿਸੂਸ ਕਰ ਰਹੇ ਹਨ, ਉੱਥੇ ਇਲਾਕੇ ਦਾ ਵੀ ਨਾਮ ਰੌਸ਼ਨ ਹੋਇਆ ਹੈ | ਸੁਖਰਾਜ ਸਿੰਘ ਮੋਮੀ ਦੇ ਪਿਤਾ ਸ਼ਿੰਗਾਰਾ ਸਿੰਘ ਮੋਮੀ ਤੇ ਮਾਤਾ ਜਸਵਿੰਦਰ ਕੌਰ ਆਪਣੇ ਬੱਚੇ ਦੀ ਇਸ ਪ੍ਰਾਪਤੀ ‘ਤੇ ਬਹੁਤ ਖ਼ੁਸ਼ ਹਨ | ਸੁਖਰਾਜ ਸਿੰਘ ਨੂੰ ਇਹ ਇਨਾਮ ਉਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਹੱਥੋਂ ਮਿਲਣ ਦਾ ਵੀ ਮਾਣ ਪ੍ਰਾਪਤ ਹੋਇਆ | ਸੁਖਰਾਜ ਸਿੰਘ ਨੇ ਕਿਹਾ ਕਿ ਉਹ ਆਪਣੀ ਸਖ਼ਤ ਮਿਹਨਤ ਸਦਕਾ ਇਸ ਸਥਾਨ ‘ਤੇ ਪਹੁੰਚਿਆ ਹੈ ਤੇ ਉਸ ਲਈ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਹੈ |