ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਆਮ ਜਾਣਕਾਰੀ ਮੁਕਾਬਲੇ ਕਰਵਾਏ ਗਏ।

50

Boolpur

(ਭੋਲਾ)-ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਮਹੀਨਾਵਾਰ ਆਮ ਜਾਣਕਾਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ ਪਿ੍ੰਸੀਪਲ ਸੁਖਦੇਵ ਸਿੰਘ ਸੰਧੂ ਤੇ ਲਾਇਬ੍ਰੇਰੀ ਦੇ ਸੰਸਥਾਪਕ ਸਾਧੂ ਸਿੰਘ ਸਾਬਕਾ ਬੀ.ਪੀ.ਈ.ਓ ਦੀ ਅਗਵਾਈ ਵਿਚ ਕਰਵਾਈ ਗਈ | ਇਸ ਪ੍ਰਤੀਯੋਗਤਾ ਦੀ ਸਮੁੱਚੀ ਦੇਖ ਰੇਖ ਹੇਠ ਸਾਇੰਸ ਮਾਸਟਰ ਹਰਭਜਨ ਸਿੰਘ ਨੇ ਕੀਤੀ | ਛੇਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਰਾਜਬੀਰ ਸਿੰਘ ਪੁੱਤਰ ਮੇਜਰ ਸਿੰਘ ਸੱਤਵੀਂ ਦੇ ਫ਼ਸਟ, ਗੁਰਪ੍ਰਕਾਸ਼ ਸਿੰਘ ਪੁੱਤਰ ਹਰਨੇਕ ਸਿੰਘ 7ਵੀਂ ਏ ਸੈਕੰਡ, ਪਵਨਦੀਪ ਕੌਰ ਪੁੱਤਰੀ ਜੋਗਿੰਦਰ ਸਿੰਘ 8ਵੀਂ ਤੀਜਾ ਸਥਾਨ ਪ੍ਰਾਪਤ ਕੀਤਾ | 9ਵੀਂ ਤੇ 11ਵੀ ਦੇ ਗਰੁੱਪ ਵਿਚ ਪ੍ਰੀਆ ਪੁੱਤਰੀ ਪਹਿਲਾ, ਆਰਤੀ ਦੂਜਾ, ਰੀਟਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਮਾਗਮ ਵਿਚ ਪਿ੍ੰਸੀਪਲ ਸੁਖਦੇਵ ਸਿੰਘ ਸੰਧੂ ਤੇ ਸਾਇੰਸ ਮਾਸਟਰ ਹਰਭਜਨ ਸਿੰਘ ਨੇ ਸਾਧੂ ਸਿੰਘ ਸਾਬਕਾ ਬੀ.ਪੀ.ਈ.ਓ ਵੱਲੋਂ ਲਾਇਬ੍ਰੇਰੀ ਦੇ ਇਸ ਚੰਗੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਸੂਬਾ ਸਿੰਘ, ਬਲਵਿੰਦਰ ਕੌਰ, ਨੀਲਮ ਜੈਨ, ਮਨਜੀਤ ਕੌਰ, ਕਾਂਤਾ, ਨਵਜੋਤ ਕੌਰ, ਪਲਵਿੰਦਰ ਕੌਰ, ਬਲਬੀਰ ਕੌਰ, ਬਲਜਿੰਦਰ ਕੌਰ, ਮਨਦੀਪ ਕੌਰ, ਕੁਲਵਿੰਦਰ ਕੌਰ ਬੂਲਪੁਰ, ਸਰੂਚੀ ਆਦਿ ਵੀ ਹਾਜ਼ਰ ਸਨ |