ਗੀਤਕਾਰ ਅਤੇ ਗਾਇਕ ਸ਼ੇਰਗਿੱਲ ਨੇਕ ਆਪਣੇ ਗੀਤ ‘ਯਾਰ ਮਾਰ’ ਨਾਲ ਚਰਚਾ ‘ਚ।

51

0001
ਛੋਟੀ ਉਮਰੇ ਹੀ ਪੰਜਾਬੀ ਸੰਗੀਤ ਦੇ ਖੇਤਰ ਚ ਪੈਰ ਰੱਖਣ ਵਾਲਾ ਸੋਹਣਾ ਸੁਨੱਖਾ ਗੱਭਰੂ ਨੇਕ ਨਿਮਾਣਾ ਸ਼ੇਰਗਿੱਲ ਅੱਜ ਆਪਣੀ ਗੀਤਕਾਰੀ ਅਤੇ ਗਾਇਕੀ ਸੱਦਕਾ ਹਰ ਪਾਸੇ ਚਰਚਾ ਚ ਹੈ ਆਪਣੀ ਦਿੱਲਕਸ਼ ਆਵਾਜ ਰਾਹੀਂ ਸਰੋਤਿਆਂ ਦੇ ਦਿੱਲਾਂ ‘ਤੇ ਜਾਦੂ ਬਿਖੇਰਣ ਵਾਲੇ ਇਸ ਛੈਲ-ਛਬੀਲੇ ਗੱਭਰੂ ਨੇ ਜਿੱਥੇ ਆਪਣੀ ਬੁਲੰਦ ਆਵਾਜ ਰਾਹੀਂ ਗਾਏ ਗੀਤ “ਤੇਰੀਆਂ ਚਲਾਕੀਆਂ”ਨਾਲ ਚੁਫੇਰਿਉਂ ਵਾਹ-ਵਾਹ ਖੱਟੀ ਉੱਥੇ ਹੀ ਸਰੋਤਿਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਤੇ ਪਿਆਰ ਨੂੰ ਬਰਕਰਾਰ ਰੱਖਦਿਆਂ ਸ਼ੇਰਗਿੱਲ ਨੇਕ ਹਾਲ ਹੀ ਵਿੱਚ ਮਸ਼ਹੂਰ ਕੰਪਨੀ ‘ਮਾਰਸ਼ਲ ਪ੍ਰੋਡਕਸ਼ਨਜ਼’ ਦੀ ਸੁੱਚਜੀ ਪੇਸ਼ਕਾਰੀ ਅਤੇ ਅਤੇ ਸੁਖਬੀਰ ਦੇ ਸੰਗੀਤ ਨਾਲ ਸ਼ਿੰਗਾਰੇ ਗੀਤ “ਯਾਰ ਮਾਰ” ਲੈ ਕੇ ਸਰੋਤਿਆਂ ਦੀ ਕਚਿਹਰੀ ਚ ਹਾਜ਼ਰ ਹੋਇਆ ਹੈ ਜੋ ਵੱਖ-ਵੱਖ ਸੋਸ਼ਲ ਸਾਇਟਾਂ ਯੂ-ਟਿਊਬ, ਵੱਟਸਐਪ,ਅਤੇ ਫੇਸਬੁੱਕ ਆਦਿ ਤੇ ਖੂਬ ਧਮਾਲਾਂ ਪਾਉਂਦਾ ਨਜ਼ਰ ਆ ਰਿਹਾ ਹੈ ਇਸ ਸਬੰਧੀ ਗੀਤਕਾਰ ਅਤੇ ਗਾਇਕ ਸ਼ੇਰਗਿੱਲ ਨੇਕ ਨੇ ਕਿਹਾ ਕਿ ਇਹ ਗੀਤ ਜੋ ਸਾਡੀ ਟੀਮ ਨੇ ਬਹੁਤ ਮਿਹਨਤ ਤੇ ਲਗਨ ਨਾਲ ਤਿਆਰ ਕੀਤਾ ਹੈ ਨੂੰ ਸਰੋਤਿਆਂ ਵੱਲੋਂ ਭਰਭੂਰ ਪਿਆਰ ਮਿਲ ਰਿਹਾ ਜਿਸਦਾ ਉਹ ਰਿਣੀ ਹੈ। ਇਸ ਗੀਤ ਲਈ ਉਹਨਾਂ ਦਾ ਭਰਭੂਰ ਸਹਿਯੋਗ ਦੇਣ ਲਈ ਆਪਣੀ ਸਮੁੱਚੀ ਟੀਮ ਅਤੇ ਸਰੋਤਿਆਂ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਉਸਤਾਦ ਜਨਾਬ ਡਾ.ਲਖਵਿੰਦਰ ਜੌਹਲ, ਮੈਡਮ ਮਨਜੀਤ ਪੱਡਾ, ਸਿੱਧੂ ਸਤਨਾਮ, ਬੱਬੂ ਚੰਦੀ ਤਲਵੰਡੀ ਚੌਧਰੀਆਂ, ਢਿੱਲੋ ਨੈਣੋਵਾਲੀਆਂ, ਹਰਜਿੰਦਰ ਸਿੰਘ ਕਰੀਰ, ਰਮਨ ਮਸੀਤਾਂ, ਸੁਰਤਾਜ ਸ਼ੇਰਗਿੱਲ, ਜਗਜੀਤ ਸ਼ੇਰਗਿੱਲ, ਸਰਬਜੀਤ ਸ਼ੇਰਗਿੱਲ, ਰਣਜੀਤ ਸਿੰਘ ਥਿੰਦ ਅਤੇ ਸਾਧੂ ਸਿੰਘ ਬੂਲਪੁਰ ਨੇ ਇਸ ਗੀਤ ਲਈ ਵਧਾਈ ਦਿੱਤੀ।