ਸ਼ਮਸ਼ਾਨ ਘਾਟ ਠੱਟਾ ਲਈ 25000 ਆਰਥਿਕ ਸਹਾਇਤਾ ਦੇਣ ਵਾਲੇ ਪ੍ਰਵਾਸੀ ਭਾਰਤੀ ਸੁਖਜਿੰਦਰ ਸਿੰਘ ਅਮਰੀਕਾ ਦਾ ਸਨਮਾਨ।

48

Thatta Nawan

ਪਿੰਡ ਠੱਟਾ ਦੇ ਸ਼ਮਸ਼ਾਨ ਘਾਟ ਦੀ ਕਾਇਆ ਕਲਪ ਲਈ ਆਰਥਿਕ ਸਹਾਇਤਾ ਕਰਨ ਵਾਲੇ ਪ੍ਰਵਾਸੀ ਭਾਰਤੀ ਸੁਖਜਿੰਦਰ ਸਿੰਘ ਅਮਰੀਕਾ ਦਾ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿੱਚ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸੇ ਵੀ ਪਿੰਡ ਦੇ ਵਿਕਾਸ ਵਿੱਚ ਉਥੋਂ ਦੇ ਪੜ੍ਹੇ-ਲਿਖੇ ਅਤੇ ਪ੍ਰਵਾਸੀ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪ੍ਰਵਾਸੀ ਵੀਰਾਂ ਦਾ ਪਿੰਡ ਪ੍ਰਤੀ ਅਥਾਹ ਪਿਆਰ ਅਤੇ ਬਚਪਨ ਦੀਆਂ ਯਾਦਾਂ ਹੀ ਹਨ, ਜੋ ਉਹਨਾਂ ਨੂੰ ਸਾਰੀ ਉਮਰ ਆਪਣੇ ਪਿੰਡ ਨਾਲ ਜੋੜੀ ਰੱਖਦੀਆਂ ਹਨ। ਵਤਨੋਂ ਦੂਰ ਉਡਾਰੀ ਮਾਰ ਜਾਣ ਤੇ ਵੀ ਰੂਹ ਆਪਣੇ ਪਿੰਡ ਦੀਆ ਗਲੀਆਂ ਵਿੱਚ ਹੀ ਧੜਕਦੀ ਹੈ। ਇਸ ਲਈ ਉਹਨਾਂ ਦਾ ਧਿਆਨ ਹਰ ਵੇਲੇ ਆਪਣੇ ਪਿੰਡ ਨੂੰ ਵਿਸ਼ਵ ਪੱਧਰ ਤੇ ਵਿਕਸਤ ਕਰਨ ਵੱਲ ਲੱਗਾ ਰਹਿੰਦਾ ਹੈ। ਉਹਨਾਂ ਨੇ ਇਸ ਨੇਕ ਕੰਮ ਲਈ ਪ੍ਰਵਾਸੀ ਭਾਰਤੀ ਸੁਖਜਿੰਦਰ ਸਿੰਘ ਅਮਰੀਕਾ ਦਾ ਸਮੂਹ ਨਗਰ ਵੱਲੋਂ ਤਹਿ ਦਿਲ ਤੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਵਾਸੀ ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਕਰੀਬਨ ਸਵਾ ਦੋ ਲੱਖ ਰੁਪਏ ਦੀ ਲਾਗਤ ਨਾਲ ਸ਼ਮਸ਼ਾਨ ਘਾਟ ਠੱਟਾ ਵਿੱਚ ਇੰਟਰਲੌਕ ਟਾਇਲ ਲਗਵਾ ਕੇ ਰੰਗ ਰੋਗਣ ਦਾ ਕੰਮ ਕਰਵਾਇਆ ਗਿਆ ਸੀ। ਇਸ ਕੰਮ ਲਈ ਪ੍ਰਵਾਸੀ ਭਾਰਤੀ ਸੁਖਜਿੰਦਰ ਸਿੰਘ ਅਮਰੀਕਾ ਨੇ 25000 ਰੁਪਏ ਦੀ ਆਰਥਿਕ ਸਹਾਇਤਾ ਕੀਤੀ ਸੀ। ਇਸ ਮੌਕੇ ਸਰਪੰਚ ਸ੍ਰੀਮਤੀ ਜਸਵੀਰ ਕੌਰ, ਸਾਬਕਾ ਸਰਪੰਚ ਇੰਦਰਜੀਤ ਸਿੰਘ ਬਜਾਜ, ਸਾਬਕਾ ਸਰਪੰਚ ਗੁਰਦੀਪ ਸਿੰਘ, ਐਡਵੋਕੇਟ ਜੀਤ ਸਿੰਘ, ਬਿਕਰਮ ਸਿੰਘ ਮੈਂਬਰ ਪੰਚਾਇਤ, ਪ੍ਰੋ.ਬਲਬੀਰ ਸਿੰਘ ਮੋਮੀ, ਨਛੱਤਰ ਸਿੰਘ ਮੋਮੀ, ਕਰਮਜੀਤ ਸਿੰਘ ਚੇਲਾ, ਸ਼ਿਵਚਰਨ ਸਿੰਘ ਕਰੀਰ, ਨੰਬਰਦਾਰ ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਜਗਤਾਰ ਸਿੰਘ, ਹਰਜਿੰਦਰ ਸਿੰਘ, ਮਾਸਟਰ ਜੋਗਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।