ਮੇਲਾ ਸਤਾਈਆਂ ਤੋਂ ਪਹਿਲਾਂ ਸੜ੍ਹਕਾਂ ਤੇ ਪ੍ਰੀਮਿਕਸ ਪਾਉਣ ਦੀ ਮੰਗ-ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

    38

    IMG-20160207-WA0014

    ਧੰਨ-ਧੰਨ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦਾ 172ਵਾਂ ਸ਼ਹੀਦੀ ਜੋੜ ਮੇਲਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਠੱਟਾ ਵਿਖੇ 7, 8 ਤੇ 9 ਮਈ ਨੂੰ ਵੱਡੇ ਪੱਧਰ ‘ਤੇ ਮਨਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਪੁੱਜਦੀਆਂ ਹਨ, ਪਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪੁਰਾਣਾ ਨੂੰ ਆਉਣ ਵਾਲੀਆਂ ਸੜਕਾਂ ਦੀ ਹਾਲਤ ਠੀਕ ਨਾ ਹੋਣ ਕਰਕੇ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੂਜੋਕਾਲੀਆ ਤੋਂ ਪੁਰਾਣਾ ਠੱਟਾ, ਦੰਦੂਪੁਰ ਤੋਂ ਪੁਰਾਣਾ ਠੱਟਾ, ਨਵੇਂ ਠੱਟੇ ਤੋਂ ਪੁਰਾਣਾ ਠੱਟਾ ਤੇ ਸੈਦਪੁਰ ਤੋਂ ਪੁਰਾਣਾ ਠੱਟਾ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਬਦਤਰ ਹੋਈ ਪਈ ਹੈ | ਇਸ ਸਬੰਧੀ ਸਰਪੰਚ ਸ੍ਰੀਮਤੀ ਜਸਵੀਰ ਕੌਰ ਠੱਟਾ ਨਵਾਂ, ਸਵਰਨ ਸਿੰਘ ਸਰਪੰਚ ਠੱਟਾ ਪੁਰਾਣਾ, ਬੀਬੀ ਜਸਵਿੰਦਰ ਕੌਰ ਭਗਤ ਸਰਪੰਚ ਟਿੱਬਾ, ਐਡਵੋਕੇਟ ਜੀਤ ਸਿੰਘ ਮੋਮੀ, ਕਰਮਜੀਤ ਸਿੰਘ ਚੇਲਾ, ਇੰਦਰਜੀਤ ਸਿੰਘ ਬਜਾਜ, ਬਿਕਰਮ ਸਿੰਘ ਮੋਮੀ, ਜਥੇਦਾਰ ਸਵਰਨ ਸਿੰਘ ਸੈਦਪੁਰ, ਕਾਮਰੇਡ ਸੁਰਜੀਤ ਸਿੰਘ ਠੱਟਾ, ਨਿਰਮਲ ਸਿੰਘ ਖਿੰਡਾ, ਦਵਿੰਦਰਪਾਲ ਸਿੰਘ ਲਾਡੀ, ਪ੍ਰਧਾਨ ਗੁਰਦਿਆਲ ਸਿੰਘ, ਸੁਖਵਿੰਦਰ ਸਿੰਘ ਸੌਂਦ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਸੁੱਖ ਸਰਪੰਚ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਤਾਈਆ ਦੇ ਜੋੜ ਮੇਲੇ ਨੂੰ ਧਿਆਨ ਵਿਚ ਰੱਖਦਿਆਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ‘ਤੇ ਜਲਦ ਤੋਂ ਜਲਦ ਪ੍ਰੀਮਿਕਸ ਪਾਇਆ ਜਾਵੇ |