(ਪਰਸਨ ਲਾਲ ਭੋਲਾ)- ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਵੱਲੋਂ ਫੁੱਟਬਾਲ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਅੰਤਿਮ ਦਿਨ ਗੁਰਦਿਆਲ ਸਿੰਘ ਪੱਡਾ ਕਬੱਡੀ ਪ੍ਰਮੋਟਰ ਨਾਰਵੇ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਭਰੀ | ਟੂਰਨਾਮੈਂਟ ਦਾ ਉਦਘਾਟਨ ਮਾਸਟਰ ਕੇਹਰ ਸਿੰਘ ਝੰਡ ਤੇ ਪਾਲ ਸਿੰਘ ਬਾਈ ਨੇ ਕੀਤਾ | ਟੂਰਨਾਮੈਂਟ ਵਿਚ ਫੁੱਟਬਾਲ ਦੀਆਂ 16 ਟੀਮਾਂ ਨੇ ਭਾਗ ਲਿਆ, ਜਦਕਿ ਕਬੱਡੀ ਪਿੰਡ ਪੱਧਰ ਕਲੱਬ ਓਪਨ ਵਿਚ ਇਲਾਕੇ ਦੀਆਂ 8 ਟੀਮਾਂ ਨੇ ਮੈਚ ਖੇਡੇ | 50 ਸਾਲਾਂ ਤੋਂ ਉੱਪਰ ਉਮਰ ਦੇ ਬਜ਼ੁਰਗਾਂ ਦਾ ਕਬੱਡੀ ਸ਼ੋਅ ਮੈਚ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ | ਫੁੱਟਬਾਲ ਦੇ ਫਾਈਨਲ ਮੁਕਾਬਲੇ ਵਿਚ ਫ਼ਤਿਆਬਾਦ ਦੀ ਟੀਮ ਨੇ ਤਲਵੰਡੀ ਚੌਧਰੀਆਂ ਨੂੰ ਹਰਾਇਆ | ਕਬੱਡੀ ਫਾਈਨਲ ਵਿਚ ਮੇਜ਼ਬਾਨ ਟਿੱਬਾ ਦੀ ਟੀਮ ਨੇ ਤਲਵੰਡੀ ਚੌਧਰੀਆਂ ਨੂੰ ਵੱਡੇ ਫ਼ਰਕ ਨਾਲ ਹਰਾਇਆ | ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰਾਂ ਤੇ ਕਬੱਡੀ ਪ੍ਰਮੋਟਰ ਗੁਰਦਿਆਲ ਸਿੰਘ ਪੱਡਾ ਵੱਲੋਂ ਸਰੂਪ ਸਿੰਘ ਥਿੰਦ ਆਰ.ਸੀ.ਐਫ. ਪ੍ਰਵਾਸੀ ਭਾਰਤੀ, ਕਬੱਡੀ ਕੋਚ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰਵਾਸੀ ਭਾਰਤੀ ਯੂ. ਕੇ. ਲਾਡੀ ਵਲਣੀ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਾਮੇ ਦਾ 1 ਲੱਖ 11 ਹਜ਼ਾਰ ਰੁਪਏ ਨਾਲ ਸਨਮਾਨ ਕੀਤਾ ਗਿਆ | ਬਲਦੇਵ ਸਿੰਘ ਜਾਂਗਲਾ ਸਾਬਕਾ ਫੁੱਟਬਾਲ ਖਿਡਾਰੀ ਦਾ 11 ਹਜ਼ਾਰ ਨਾਲ ਟੂਰਨਾਮੈਂਟ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ | ਕਬੱਡੀ ਦੀ ਜੇਤੂ ਟੀਮ ਨੂੰ ਪਾਲਾ ਸਿੰਘ ਬਾਈ ਵੱਲੋਂ 41 ਹਜ਼ਾਰ ਦਾ ਨਗਦ ਇਨਾਮ ਦਿੱਤਾ, ਜਦਕਿ ਉਪ ਜੇਤੂ ਟੀਮ ਨੂੰ ਰੁਪਿੰਦਰਜੀਤ ਸਿੰਘ ਸੈਦਪੁਰ ਵੱਲੋਂ 31 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ | ਸਰਬੋਤਮ ਧਾਵੀ ਸੋਨੂੰ ਗੁੱਜਰ, ਬੰਟੀ, ਕਾਲਾ ਤੇ ਸਰਬੋਤਮ ਜਾਫ਼ੀ ਅਮਨ ਸੈਦਪੁਰ, ਬਿੰਦਾ ਟਿੱਬਾ ਨੂੰ ਐਲਾਨਿਆ ਗਿਆ | ਟੂਰਨਾਮੈਂਟ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਸਹਿਯੋਗ ਦੇਣ ਵਾਲੇ ਪ੍ਰਵਾਸੀ ਵੀਰਾਂ ਦੇ ਪਰਿਵਾਰਾਂ ਤੋਂ ਇਲਾਵਾ ਮੁੱਖ ਮਹਿਮਾਨ ਗੁਰਦਿਆਲ ਸਿੰਘ ਪੱਡਾ ਕਬੱਡੀ ਪ੍ਰਮੋਟਰ ਨਾਰਵੇ, ਮਾਸਟਰ ਕੇਹਰ ਸਿੰਘ ਝੰਡ, ਪਾਲਾ ਸਿੰਘ ਬਾਈ, ਗਿਆਨ ਸਿੰਘ ਸ਼ਿਕਾਰੀ, ਮਾਸਟਰ ਬਲਵੰਤ ਸਿੰਘ ਅਮਰਕੋਟ, ਹਰਭਜਨ ਸਿੰਘ ਥਿੰਦ ਗੀਤਕਾਰ, ਮਾਸਟਰ ਬਲਕਾਰ ਸਿੰਘ, ਤਰਸੇਮ ਸਿੰਘ ਜੇ.ਈ, ਬਾਵਾ ਸਿੰਘ, ਬਹਾਦਰ ਸਿੰਘ ਬਿਧੀਪੁਰ, ਸਰਪੰਚ ਪਿਆਰਾ ਸਿੰਘ ਸੈਦਪੁਰ, ਮੈਂਬਰ ਮਾਸਟਰ ਬਲਬੀਰ ਸਿੰਘ ਸੈਦਪੁਰ, ਕੁਲਵੰਤ ਸ਼ਾਹ ਕੋਲੀਆਂਵਾਲ, ਸਮੁੰਦ ਸਿੰਘ ਦਰੀਏਵਾਲ, ਜੀਤ ਸਿੰਘ ਏ.ਐਸ.ਆਈ, ਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਦਰਬਾਰਾ ਸਿੰਘ, ਅਮਰਜੀਤ ਸਿੰਘ ਨੰਢਾ, ਮਾਸਟਰ ਚਰਨਜੀਤ ਸਿੰਘ, ਪੰਚ ਗੁਰਦਿਆਲ ਸਿੰਘ, ਬਲਜੀਤ ਸਿੰਘ ਬੱਬਾ, ਅਮਰਜੀਤ ਸਿੰਘ ਥਿੰਦ ਟਰੇਡ ਯੂਨੀਅਨ ਆਗੂ, ਜੋਗਿੰਦਰ ਸਿੰਘ ਅਮਾਨੀਪੁਰ, ਬਲਦੇਵ ਸਿੰਘ ਜਾਂਗਲਾ ਤੋਂ ਇਲਾਵਾ ਹੋਰਨਾਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਦੇ ਪ੍ਰਧਾਨ ਪ੍ਰੋ: ਚਰਨ ਸਿੰਘ ਵੱਲੋਂ ਆਈਆਂ ਸੰਗਤਾਂ, ਖੇਡ ਪ੍ਰੇਮੀਆਂ, ਖਿਡਾਰੀਆਂ ਨੂੰ ਖ਼ਾਲਸਾ ਦੇ ਸਾਜਨਾ ਦਿਵਸ ਦੀ ਲੱਖ-ਲੱਖ ਵਧਾਈ ਦਿੱਤੀ, ਤੇ ਖੇਡ ਸਮਾਗਮ ਵਿਚ ਸਹਿਯੋਗੀ ਸੱਜਣਾਂ ਦਾ ਵੀ ਨਿੱਘਾ ਧੰਨਵਾਦ ਕੀਤਾ | ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕ ਮੈਂਬਰ ਪ੍ਰੋ: ਬਲਜੀਤ ਸਿੰਘ, ਤਜਿੰਦਰ ਸਿੰਘ ਮੱਟਾ, ਹਰਪ੍ਰੀਤ ਸਿੰਘ ਰੂਬੀ, ਅਮਰਜੀਤ ਜੀਤਾ, ਸ਼ਿਵਦੇਵ ਸਿੰਘ ਵੱਲੋਂ ਭਰਪੂਰ ਸਹਿਯੋਗ ਦੇ ਕੇ ਇਸ ਟੂਰਨਾਮੈਂਟ ਨੂੰ ਸੰਪਨ ਕੀਤਾ |