Professor Mohan Singh Memorial Foundation Thanks Prime Minister For Committing to Komagata Maru Apology Date
“After over two decades of seeking an official apology in Parliament, we will see one in May”
SURREY, BC (April 11, 2015) – Today, Rt. Hon. Prime Minister Justin Trudeau announced the date of the Canadian Government’s official apology (in Parliament) for the Komagata Maru Tragedy. The Prime Minister had promised this apology at the Prof. Mohan Singh Memorial Foundation’s annual Mela Gadri Babiyan Da (festival) on two separate occasions in 2014 and 2015.
Sahib Thind, President of the Professor Mohan Singh Memorial Foundation, thanks the Federal Government for setting a date for this apology. The Prof. Mohan Singh Memorial Foundation, a human rights non-profit organization, has been seeking an official Parliamentary apology for this sad chapter in Canadian history for over two decades and via many petitions. The foundation has remained steadfast in its resolve for an official apology in the House of Commons.
The Prof. Mohan Singh Memorial Foundation worked to successfully obtain an apology from the Government of British Columbia (May 23rd, 2008), and on March 25th 2014 worked with the Punjab State Assembly in India for a unanimous resolution to ask the Government of India to encourage the Canadian Government to offer a formal apology in Parliament.
“It is time for us to file away a sad chapter in Canadian history,” said Mr. Thind.
“Today’s announcement is the announcement of a date our organization has been working towards for decades. We never asked for any compensation, and single-mindedly kept the goal to be the official apology made in Parliament, and written into Hansard. To the tens of thousands of South Asian Canadians across the land who we represent in this cause, and the many who have worked with us to seek this apology, we say “thank you” for your resolve”. Mr. Thind added that he is pleased the Prime Minister has “kept his promise made personally to me and over 100,000 attendees at our Melas (fairs) in 2014 and 2015”.
Related Media:
“Renewed Call for Komagata Maru Apology In Commons”:
“”In 2002, the Professor Mohan Singh Memorial Foundation of Canada initiated a petition calling for a respectful apology from the Canadian government. Successive governments, including the Conservative government refused to do so. In 2014, attending Mela Gadri Babian Da, Prime Minister Justin Trudeau made a pre-election commitment to the community that he would make a formal apology for the Komagata Maru incident in the House of Commons within the first 90 days of a Liberal Government’s mandate.”
“Speaker Honours Office Bearers of Prof. Mohan Singh Memorial Foundation & Gadri Memorial Foundation”:
“Dr. Charanjit Singh Attwal, Speaker, Punjab Legislative Assembly has honoured Mr. Sahib Singh Thind, President, Prof. Mohan Singh Memorial Foundation, Canada…” –
“Apology Seekers… Upset”:
“”An apology made outside of parliament by any political spokesperson, whether they’re the Prime Minister or any other Member of Parliament, is a political statement,” Amandeep Singh told the CBC. Singh is part of the Professor Mohan Singh Memorial Foundation, the group that arranged the Prime Minister’s visit in 2008.”
ਸਤਪਾਲ ਸਿੰਘ ਜੌਹਲ, ਟੋਰਾਂਟੋ, 11 ਅਪ੍ਰੈਲ-ਕੈਨੇਡਾ ਦੀ ਸੰਸਦ ਦੇ ਸੈਂਟਰ ਬਲਾਕ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਖਾਲਸਾ ਸਾਜਨਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਖੋਜ, ਸਾਇੰਸ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ, ਲੋਕ ਨਿਰਮਾਣ ਮੰਤਰੀ ਅਮਰਜੀਤ ਸੋਹੀ ਤੇ ਛੋਟੇ ਕਾਰੋਬਾਰਾਂ ਬਾਰੇ ਮੰਤਰੀ ਬਰਦੀਸ਼ ਚੱਗਰ ਤੇ ਮੰਤਰੀ ਮੰਡਲ ਦੇ ਹੋਰ ਮੰਤਰੀ, ਸੰਸਦ ਮੈਂਬਰਾਂ ਨੇ ਹੁੰਮ-ਹੁਮਾ ਕੇ ਸ਼ਮੂਲੀਅਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਸਿੱਖ ਸੰਗਤਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਖਾਲਸਾ ਪੰਥ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਕੈਨੇਡਾ ‘ਚ ਸਿੱਖਾਂ ਨੇ ਬੜੀ ਮਿਹਨਤ ਨਾਲ ਤਰੱਕੀ ਕੀਤੀ ਹੈ, ਜਿਸ ਕਰਕੇ ਅੱਜ ਉਨ੍ਹਾਂ ਦੀ ਕੈਬਨਿਟ ‘ਚ 4 ਸਿੱਖ ਮੰਤਰੀ ਤੇ 17 ਪੰਜਾਬੀ ਸੰਸਦ ਮੈਂਬਰ ਹਨ। ਉਨ੍ਹਾਂ ਕਾਮਾਗਾਟਾ ਮਾਰੂ ਕਾਂਡ ਦੇ ਦੁਖਾਂਤ ਨੂੰ ਯਾਦ ਕਰਦਿਆਂ ਇਸ ਕਾਂਡ ਦੀ ਮੁਆਫੀ ਹਾਊਸ ਆਫ ਕਾਮਨਜ਼ ‘ਚ ਮੰਗਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ 18 ਮਈ 2016 ਨੂੰ ਸੰਸਦ ਵਿਚ ਇਸ ਦੀ ਮੁਆਫੀ ਬਕਾਇਦਾ ਖੜ੍ਹੇ ਹੋ ਕੇ ਮੰਗਣਗੇ। ਸ੍ਰੀ ਟਰੂਡੋ ਦੇ ਮੁਆਫੀ ਮੰਗਣ ਦੇ ਐਲਾਨ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ। 1994 ‘ਚ ਪਹਿਲੀ ਵਾਰ ਕੈਨੇਡਾ ਦੀ ਸੰਸਦ ‘ਚ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਖੰਡ ਪਾਠ ਦੀ ਪ੍ਰੰਪਰਾ ਸ਼ੁਰੂ ਕਰਨ ਵਾਲੇ ਸਾਬਕਾ ਸੰਸਦ ਮੈਂਬਰ ਗੁਰਬਖਸ਼ ਸਿੰਘ ਮੱਲ੍ਹੀ ਨੇ ਕਿਹਾ ਕਿ ਕੈਨੇਡਾ ਦੇ ਸਿੱਖ ਕੈਨੇਡਾ ਸਰਕਾਰ ਤੋਂ ਸਿੱਖ ਵਿਰਾਸਤੀ ਮਹੀਨਾ ਮਨਾਉਣ ਦੀ ਮਾਨਤਾ ਦਿੱਤੇ ਜਾਣ ਦੀ ਉਮੀਦ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਟਰੂਡੋ ਸਿੱਖਾਂ ਪ੍ਰਤੀ ਹਮਦਰਦੀ ਰੱਖਦੇ ਹਨ ਉਸ ਤੋਂ ਲੱਗਦਾ ਹੈ ਕਿ ਪਹਿਲੇ ਕਿਸੇ ਜਨਮ ਵਿਚ ਉਹ ਜ਼ਰੂਰ ਸਿੱਖ ਰਹੇ ਹੋਣਗੇ, ਜਿਸ ‘ਤੇ ਸ੍ਰੀ ਟਰੂਡੋ ਮੁਸਕਰਾਉਂਦੇ ਨਜ਼ਰ ਆਏ। ਇਸ ਸਮਾਗਮ ਵਿਚ ਹਾਜ਼ਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਸ੍ਰੀ ਟਰੂਡੋ ਨੂੰ ਸ੍ਰੀ ਸਾਹਿਬ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਪੂਰੇ ਸਮਾਗਮ ਦੌਰਾਨ ਸ੍ਰੀ ਟਰੂਡੋ ਹਾਜ਼ਰ ਰਹੇ ਤੇ ਉਨ੍ਹਾਂ ਇਕ ਵਾਰ ਵੀ ਜਾਣ ਦੀ ਕਾਹਲ ਨਹੀਂ ਦਿਖਾਈ। ਇਸ ਮੌਕੇ ਸੰਸਦੀ ਸਕੱਤਰ ਅੰਜੂ ਢਿੱਲੋਂ ਨੇ ‘ਝਿਮ-ਝਿਮ ਬਰਸੇ ਅੰਮ੍ਰਿਤ ਧਾਰਾ’ ਸ਼ਬਦ ਗਾਇਨ ਕਰਕੇ ਸਭ ਸੰਗਤਾਂ ਦਾ ਮਨ ਮੋਹ ਲਿਆ। ਇਸ ਮੌਕੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨ੍ਹਾਂ ਕੈਨੇਡਾ ਫੌਜ ਦੀ ਉਸ ਬ੍ਰਿਟਿਸ਼ ਬਟਾਲੀਅਨ ਦੀ ਕਮਾਂਡ ਕੀਤੀ ਹੈ, ਜੋ ਕਦੇ ਕਾਮਾਗਾਟਾ ਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਿਸ ਮੋੜਨ ਲਈ ਜ਼ਿੰਮੇਵਾਰ ਸੀ ਤੇ ਅੱਜ ਉਹ ਉਸ ਦੇਸ਼ ਦੇ ਰੱਖਿਆ ਮੰਤਰੀ ਹਨ, ਜਿਸ ਤੋਂ ਸਪੱਸ਼ਟ ਹੈ ਕਿ ਇਸ ਦੇਸ਼ ‘ਚ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਵੱਡੀ ਸਮਰੱਥਾ ਹੈ। ਉਨ੍ਹਾਂ ਸ੍ਰੀ ਟਰੂਡੋ ਵੱਲੋਂ ਇਸ ਕਾਂਡ ਦੀ ਮੁਆਫੀ ਮੰਗਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਕੈਨੇਡੀਅਨ ਸਿੱਖ ਉਨ੍ਹਾਂ ਦੀ ਇਸ ਖੁੱਲ੍ਹ- ਦਿਲੀ ਲਈ ਕਾਇਲ ਹੋ ਗਏ ਹਨ। ਇਸ ਮੌਕੇ ਅਨੰਦ ਸਾਹਿਬ ਦੇ ਪਾਠ ਦੀਆਂ 6 ਪਾਉੜੀਆਂ ਦਾ ਪਾਠ ਬੀਬੀ ਹਰਜੋਤ ਕੌਰ ਨੇ ਕੀਤਾ। ਜਿਸ ਉਪਰੰਤ ਅੰਗਰੇਜ਼ੀ ਵਿਚ ਅਰਦਾਸ ਕੀਤੀ। ਸਮੁੱਚੇ ਸਮਾਗਮ ਦੀ ਸਫਲਤਾ ਲਈ ਓਟਾਵਾ ਦੀਆਂ ਸਿੱਖ ਸੰਗਤਾਂ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਵੱਡਾ ਯੋਗਦਾਨ ਰਿਹਾ। ਸਮਾਗਮ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਕੈਨੇਡਾ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਪੁੱਜੀਆਂ ਹੋਈਆਂ ਸਨ। ਸਿੱਖ ਕੌਮ ਦੇ ਪਹਿਲੇ ਤੇ ਇਤਿਹਾਸਿਕ ਇਸ ਸਮਾਗਮ ਦੀ ਕਵਰੇਜ ਲਈ ਦੇਸ਼-ਵਿਦੇਸ਼ ਦਾ ਮੀਡੀਆ ਹਾਜ਼ਰ ਸੀ।