(ਸੋਨੀਆ)- ਉੱਘੇ ਗੀਤਕਾਰ ਜੀਤ ਠੱਟੇਵਾਲਾ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਵਜੋਂ ਲਿਖਿਆ ਗੀਤ ‘ਸੁਣ ਜ਼ਾਲਮ ਪਾਪੀ ਗੋਰਿਆ’ ਜਿਸ ਨੂੰ ਹੋਣਹਾਰ ਗਾਇਕ ਅਜੇ ਸਾਬੂਵਾਲੀਆ ਤੇ ਜੇ.ਪੀ ਸਹੋਤਾ ਨੇ ਆਵਾਜ਼ ਦਿੱਤੀ ਹੈ, ਨੂੰ ਦੂਰਦਰਸ਼ਨ ਜਲੰਧਰ ਦੇ ਡੀ.ਡੀ ਪੰਜਾਬੀ ਚੈਨਲ ‘ਤੇ 13 ਅਪ੍ਰੈਲ ਨੂੰ ਸ਼ਾਮ 7 ਤੋਂ 8 ਵਜੇ ਤੱਕ ਵਿਸ਼ੇਸ਼ ਪ੍ਰੋਗਰਾਮ ਵਿਚ ਪ੍ਰਸਾਰਿਤ ਕੀਤਾ ਜਾਵੇਗਾ | ਅਨੁਰਾਗ ਪ੍ਰੋਡਕਸ਼ਨ ਵੱਲੋਂ ਪ੍ਰੋਡਿਊਸਰ ਧਾਲੀਵਾਲ ਦੀ ਦੇਖ ਰੇਖ ਹੇਠ ਨਿਰਦੇਸ਼ਕ ਅਮਰੀਕ ਮਾਈਕਲ ਦੀ ਨਿਰਦੇਸ਼ਨਾਂ ਹੇਠ ਫ਼ਿਲਮਾਇਆ ਗੀਤ ਖ਼ੂਬ ਚਰਚਾ ਵਿਚ ਹੈ |