(ਬਲਜੀਤ ਸਿੰਘ)- ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਦੁਆਰਾ ਹਰ ਮਹੀਨੇ ਕਰਵਾਈ ਜਾਂਦੀ ਆਮ ਗਿਆਨੀ ਪ੍ਰਤੀਯੋਗਤਾ ਇਸ ਵਾਰ ਸਰਕਾਰੀ ਹਾਈ ਸਕੂਲ ਬੂੜੇਵਾਲ ਵਿਚ ਲਾਇਬ੍ਰੇਰੀ ਦੇ ਸੰਸਥਾਪਕ ਸਾਧੂ ਸਿੰਘ ਬੂਲਪੁਰ ਸਾਬਕਾ ਬਲਾਕ ਸਿੱਖਿਆ ਅਫ਼ਸਰ ਦੀ ਅਗਵਾਈ ਤੇ ਸਕੂਲ ਮੁਖੀ ਗੁਰਦਿਆਲ ਸਿੰਘ ਦੀ ਦੇਖ-ਰੇਖ ਵਿਚ ਕਰਵਾਈ ਗਈ | ਉਕਤ ਪ੍ਰਤੀਯੋਗਤਾ ਜੋ ਕਿ ਦੋ ਭਾਗਾਂ ਜਿਨ੍ਹਾਂ ਵਿਚ ਪਹਿਲਾ ਭਾਗ 6ਵੀਂ ਜਮਾਤ ਤੋਂ 8ਵੀਂ ਤੇ ਦੂਸਰਾ ਭਾਗ 9ਵੀਂ ਤੋਂ 10ਵੀਂ ਜਮਾਤ, ਵਿਚ ਕਰਵਾਏ ਮੁਕਾਬਲਿਆਂ ਵਿਚ ਛੇਵੀਂ ਤੋਂ 8ਵੀਂ ਜਮਾਤ ਵਿਚ ਕਰਵਾਏ ਮੁਕਾਬਲੇ ਵਿਚ ਅਨੁਪ੍ਰੀਤ ਕੌਰ ਜਮਾਤ 7ਵੀਂ ਨੇ ਪਹਿਲਾ, ਅਰਸ਼ਪ੍ਰੀਤ ਕੌਰ ਜਮਾਤ 7ਵੀਂ ਨੇ ਦੂਸਰਾ ਤੇ ਬੀਆ ਜਮਾਤ 7ਵੀਂ ਨੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਦੂਜੇ ਭਾਗ 9ਵੀਂ ਤੇ 10ਵੀਂ ਜਮਾਤ ‘ਚੋਂ ਮਨਿੰਦਰ ਸਿੰਘ 9ਵੀਂ ਜਮਾਤ ਨੇ ਪਹਿਲਾ, ਰਾਹੁਲ ਜਮਾਤ 10ਵੀਂ ਨੇ ਦੂਸਰਾ, ਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ | ਪਹਿਲੇ, ਦੂਜੇ ਤੇ ਤੀਸਰੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੇ ਸੰਸਥਾਪਕ ਸਾਧੂ ਸਿੰਘ ਸਾਬਕਾ ਬੀ.ਪੀ.ਈ.ਓ. ਤੇ ਉਨ੍ਹਾਂ ਦੀ ਧਰਮ ਪਤਨੀ ਕੁਲਵਿੰਦਰ ਕੌਰ ਨੇ ਨਕਦ ਰਾਸ਼ੀ ਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ | ਸਨਮਾਨਿਤ ਕਰਨ ਉਪਰੰਤ ਸਾਧੂ ਸਿੰਘ ਸਾਬਕਾ ਬੀ.ਪੀ.ਈ.ਓ. ਨੇ ਕਿਹਾ ਕਿ ਲਾਇਬ੍ਰੇਰੀ ਦੁਆਰਾ ਕਰਵਾਈ ਜਾਂਦੀ ਹਰ ਮਹੀਨੇ ਆਮ ਗਿਆਨ ਪ੍ਰਤੀਯੋਗਤਾ ਦਾ ਮੁੱਖ ਮਕਸਦ ਬੱਚਿਆਂ ਨੂੰ ਸਾਹਿਤ ਦੇ ਨਾਲ ਜੋੜਨਾ ਹੈ | ਅੰਤ ‘ਚ ਸਕੂਲ ਮੁਖੀ ਗੁਰਦਿਆਲ ਸਿੰਘ ਨੇ ਸਾਧੂ ਸਿੰਘ ਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਕੁਲਵਿੰਦਰ ਕੌਰ, ਜਸਬੀਰ ਸਿੰਘ, ਰਾਜਵਿੰਦਰ ਕੌਰ, ਅਨੂਪਮ, ਅਮਨਦੀਪ ਕੌਰ, ਸਰਬਜੀਤ ਕੌਰ, ਰਾਜਵਿੰਦਰ ਕੌਰ, ਬਲਜਿੰਦਰ ਕੌਰ, ਪਰਮਿੰਦਰ ਕੌਰ, ਸੁਰਜੀਤ ਸਿੰਘ, ਹਰਮਿੰਦਰ ਕੌਰ, ਜਤਿੰਦਰ ਸਿੰਘ ਥਿੰਦ ਤੇ ਵਿਕਾਸ ਰੰਧਾਵਾ ਆਦਿ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |