ਪਿੰਡ ਟਿੱਬਾ ਵਿਖੇ 3 ਦੁਕਾਨਾਂ ‘ਚ ਚੋਰੀ

58

banks

(ਸੋਨੀਆ)- ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਵੱਡੇ ਪਿੰਡ ਟਿੱਬਾ ਵਿਖੇ ਬੀਤੀ ਰਾਤ ਤਿੰਨ ਦੁਕਾਨਾਂ ਦੇ ਜਿੰਦਰੇ ਤੋੜ ਕੇ ਚੋਰਾਂ ਨੇ ਸਾਮਾਨ ਤੇ ਨਕਦੀ ਚੋਰੀ ਕਰ ਲਈ | ਪਿਆਰਾ ਸਿੰਘ ਡੀ.ਐਸ.ਪੀ. ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਚੋਰ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਦੇ ਸਾਹਮਣੇ ਜੰਮੂ ਮੈਡੀਕਲ ਹਾਲ ਦੀ ਪਿਛਲੇ ਪਾਸੇ ਦੀ ਕੰਧ ਪਾੜ ਕੇ ਅੰਦਰ ਦਾਖਲ ਹੋਏ, ਜਿਨ੍ਹਾਂ ਨੇ ਉਥੇ ਪਈ ਕੁੱਝ ਨਗਦੀ ਤੇ ਹੋਰ ਸਾਮਾਨ ਚੋਰੀ ਕੀਤਾ | ਚੋਰਾਂ ਨੇ ਦੁਕਾਨ ਵਿਚ ਪਈ ਐਲ.ਸੀ.ਡੀ., ਈ.ਸੀ.ਜੀ. ਮਸ਼ੀਨ, ਸੀ.ਡੀ., ਕੰਪਿਊਟਰ ਤੇ ਹੋਰ ਕੀਮਤੀ ਸਾਮਾਨ ਦੀ ਵੀ ਭੰਨ ਤੋੜ ਕੀਤੀ | ਉਨ੍ਹਾਂ ਦੱਸਿਆ ਕਿ ਮੈਡੀਕਲ ਸਟੋਰ ਦੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਤਿੰਨ ਲੁਟੇਰਿਆਂ ਦੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਦੀ ਬਰੀਕੀ ਨਾਲ ਘੋਖ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਲੁਟੇਰੇ ਕਾਬੂ ਕਰ ਲਏ ਜਾਣਗੇ | ਲੁਟੇਰਿਆਂ ਨੇ ਬੱਗਾ ਖਾਦ ਸਟੋਰ ਤੇ ਖਿੰਡਾ ਮੈਡੀਕਲ ਸਟੋਰ ਦੇ ਵੀ ਜਿੰਦਰੇ ਤੋੜ ਕੇ ਸਾਮਾਨ ਚੋਰੀ ਕੀਤਾ |