(ਭੋਲਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਸਮਰਪਿਤ ਦਸ਼ਮੇਸ਼ ਸਪੋਰਟਸ ਕਲੱਬ ਟਿੱਬਾ ਵੱਲੋਂ ਸਮੂਹ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਤੇ ਪ੍ਰਲਾਸੀ ਵੀਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜਸਵੀਰ ਸਿੰਘ ਥਿੰਦ ਖਾਦ ਸਟੋਰ ਸੁਲਤਾਨਪੁਰ ਲੋਧੀ ਨੇ ਕੀਤਾ | ਇਸ ਮੌਕੇ ਜਸਵੀਰ ਸਿੰਘ ਥਿੰਦ ਵੱਲੋਂ ਕਲੱਬ ਨੂੰ 15 ਹਜ਼ਾਰ ਆਰਥਿਕ ਸਹਾਇਤਾ ਦਿੱਤੀ ਗਈ | ਕਬੱਡੀ ਟੂਰਨਾਮੈਂਟ ਦੇ ਦੂਜੇ ਦਿਨ ਅੱਜ ਕਬੱਡੀ ਦੇ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ | ਕਬੱਡੀ 72 ਕਿੱਲੋ ਵਜਨ ਵਿਚ ਮੇਜ਼ਬਾਨ ਟਿੱਬਾ ਦੀ ਟੀਮ ਨੇ ਕਾਲੇ ਸੰਘਿਆਂ ਦੀ ਟੀਮ ਨੂੰ 19 ਦੇ ਮੁਕਾਬਲੇ 15 ਅੰਕਾਂ ਨਾਲ ਹਰਾਇਆ | ਕਬੱਡੀ ਓਪਨ ਵਿਚ ਟਿੱਬਾ, ਤਲਵੰਡੀ ਚੌਧਰੀਆਂ, ਭੁਲਾਣਾ, ਤਾਸ਼ਪੁਰ, ਜੋਗੇਵਾਲ, ਤਾਸ਼ਪੁਰ, ਗੜਕਾ, ਡਡਵਿੰਡੀ ਦੀਆਂ ਟੀਮਾਂ ਨੇ ਭਾਗ ਲਿਆ | ਫਾਈਨਲ ਮੁਕਾਬਲਾ ਟਿੱਬਾ ਤੇ ਡਡਵਿੰਡੀ ਵਿਚਕਾਰ ਹੋਇਆ, ਜਿਸ ‘ਚ ਡਡਵਿੰਡੀ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਟਿੱਬਾ ਦੀ ਮਜ਼ਬੂਤ ਟੀਮ ਨੂੰ 24 ਦੇ ਮੁਕਾਬਲੇ 22 ਅੰਕਾਂ ਨਾਲ ਹਰਾ ਕੇ ਇਹ ਕੱਪ ਜਿੱਤਿਆ | ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਵਿਸ਼ੇਸ਼ ਤੌਰ ‘ਤੇ ਬਤੌਰ ਮੁੱਖ ਮਹਿਮਾਨ ਇਸ ਖੇਡ ਮੇਲੇ ਵਿਚ ਪੁੱਜੇ | ਇਸ ਮੌਕੇ ਉਨ੍ਹਾਂ ਨੇ ਦਸ਼ਮੇਸ਼ ਸਪੋਰਟਸ ਕਲੱਬ ਟਿੱਬਾ ਦੇ ਪ੍ਰਧਾਨ ਸਮੇਤ ਸਮੂਹ ਮੈਂਬਰਾਂ, ਗ੍ਰਾਮ ਪੰਚਾਇਤ, ਇਲਾਕੇ ਭਰ ਤੋਂ ਆਏ ਪੰਚਾਂ ਸਰਪੰਚਾਂ, ਇਲਾਕਾ ਨਿਵਾਸੀਆਂ ਤੇ ਖਿਡਾਰੀਆਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਤੋਂ ਪਹਿਲਾਂ ਜਸਵਿੰਦਰ ਕੌਰ ਭਗਤ ਸਰਪੰਚ ਟਿੱਬਾ ਨੇ ਮੁੱਖ ਮਹਿਮਾਨ ਅਤੇ ਆਈਆਂ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ | ਇਸ ਖੇਡ ਮੇਲੇ ਨੂੰ ਸਫ਼ਲ ਬਣਾਉਣ ਲਈ ਸੇਵਾ ਸਿੰਘ ਸਾਬਕਾ ਬੀ.ਪੀ.ਈ.ਓ., ਸਰਪੰਚ ਜਸਵਿੰਦਰ ਕੌਰ ਭਗਤ, ਪੰਜਾਬ ਬਿਲਡਿੰਗ ਮਟੀਰੀਅਲ ਸਟੋਰ ਟਿੱਬਾ, ਅਵਤਾਰ ਇਲੈਕਟ੍ਰੋਨਿਕ, ਜਗਤਾਰ ਸਿੰਘ ਭਗਤ, ਅਮਰੀਕ ਸਿੰਘ, ਮੇਹਰ ਸਿੰਘ ਕੈਨੇਡਾ, ਸੁਖਦੇਵ ਸਿੰਘ ਮਨੀਲਾ ਵੱਲੋਂ ਕਲੱਬ ਪ੍ਰਬੰਧਕਾਂ ਨੂੰ 11-11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ | ਇਸ ਮੌਕੇ ਦਸ਼ਮੇਸ਼ ਸਪੋਰਟਸ ਕਲੱਬ ਟਿੱਬਾ ਦੇ ਪ੍ਰਬੰਧਕਾਂ ਤੇ ਗਰਾਮ ਪੰਚਾਇਤ ਵੱਲੋਂ ਮੁੱਖ ਮਹਿਮਾਨ ਤੋਂ ਇਲਾਵਾ ਗੁਰਪ੍ਰੀਤ ਕੌਰ ਰੂਹੀ ਮੈਂਬਰ ਅੱੈਸ.ਜੀ.ਪੀ.ਸੀ, ਮਾਸਟਰ ਗੁਰਦੇਵ ਸਿੰਘ ਉੱਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੁਰਿੰਦਰ ਕੌਰ ਸ਼ਾਹ ਉੱਪ ਚੇਅਰਪਰਸਨ ਬਲਾਕ ਸੰਮਤੀ, ਸੁਖਵਿੰਦਰ ਸਿੰਘ ਧੰਜੂ, ਮਲਕੀਤ ਸਿੰਘ ਚੰਦੀ ਸਰਪੰਚ, ਸਰਪੰਚ ਗੁਰਚਰਨ ਸਿੰਘ ਧੰਜੂ ਮੰਗੂਪੁਰ, ਗੁਰਨਾਮ ਸਿੰਘ ਸਰਪੰਚ ਟੋਡਰਵਾਲ ਸਾਬਕਾ ਖੇਡ ਅਫ਼ਸਰ, ਰਤਨ ਸਿੰਘ ਟਿੱਬਾ ਜ਼ਿਲ੍ਹਾ ਸਪੋਰਟਸ ਅਫ਼ਸਰ, ਪਿ੍ੰਸੀਪਲ ਲਖਬੀਰ ਸਿੰਘ ਟਿੱਬਾ ਸਟੇਟ ਐਵਾਰਡੀ, ਪਿ੍ੰ. ਅਮਰੀਕ ਸਿੰਘ ਨੰਢਾ ਖੈੜਾ ਤੇ ਸਰਪੰਚ ਰਣਜੀਤ ਸਿੰਘ ਬਿਧੀਪੁਰ ਤੋਂ ਇਲਾਵਾ ਨੰਢਾ ਅਤੇ ਸਰਪੰਚ ਰਣਜੀਤ ਸਿੰਘ ਬਿਧੀਪੁਰ ਤੋਂ ਇਲਾਵਾ ਉਪਰੋਕਤ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਵੱਲੋਂ ਦਸ਼ਮੇਸ਼ ਕਲੱਬ ਟਿੱਬਾ ਨੂੰ 3 ਲੱਖ ਰੁਪਏ ਕਲੱਬ ਦੇ ਸਟਰੈਕਚਰ ਦੇ ਵਿਕਾਸ ਲਈ ਐਲਾਨ ਕੀਤੇ | ਇਸ ਮੌਕੇ ਪ੍ਰਬੰਧਕਾਂ ਵਿਚ ਦਸ਼ਮੇਸ਼ ਸਪੋਰਟਸ ਕਲੱਬ ਦੇ ਸਰਪ੍ਰਸਤ ਬਖਸ਼ੀਸ਼ ਸਿੰਘ ਚਾਨਾ, ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਥਿੰਦ, ਕੁਲਬੀਰ ਸਿੰਘ ਕਾਲੀ, ਬਲਜੀਤ ਸਿੰਘ ਬੱਬਾ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਇੰਦਰਜੀਤ ਸਿੰਘ ਵੇਟ ਲਿਫਟਰ, ਗਿਆਨ ਸਿੰਘ, ਸੁਰਜੀਤ ਸਿੰਘ, ਜੋਗਿੰਦਰ ਸਿੰਘ ਫੌਜੀ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਸਵਰਨ ਸਿੰਘ, ਬਲਜੀਤ ਸਿੰਘ, ਅਵਤਾਰ ਕੌਰ, ਸੁਰਜੀਤ ਕੌਰ, ਲਾਲ ਸਿੰਘ, ਹਰਭਜਨ ਸਿੰਘ ਥਿੰਦ ਗੀਤਕਾਰ, ਪਰਮਿੰਦਰ ਸਿੰਘ ਸੋਢੀ, ਸੁਖਦੇਵ ਸਿੰਘ, ਸਰੂਪ ਸਿੰਘ, ਗੁਲਜ਼ਾਰ ਸਿੰਘ ਫੌਜੀ, ਜੋਗਿੰਦਰ ਸਿੰਘ ਅਮਾਨੀਪੁਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਮੈਚਾਂ ਨੂੰ ਨੇਪਰੇ ਚਾੜਣ ਵਿਚ ਪਰਮਜੀਤ ਸਿੰਘ ਡੀ.ਪੀ., ਤਰਲੋਕ ਸਿੰਘ ਮੱਲ੍ਹੀ, ਰੂਬਲ, ਸੁਰਜੀਤ ਨੇ ਅਹਿਮ ਭੂਮਿਕਾ ਨਿਭਾਈ | ਸਮੁੱਚੀ ਸਟੇਜ਼ ਦਾ ਸੰਚਾਲਨ ਸੁਖਦੇਵ ਸਿੰਘ ਜੇ.ਈ. ਤੇ ਸੁਰਜੀਤ ਸਿੰਘ ਟਿੱਬਾ ਨੇ ਸੰਭਾਲਿਆ ਜਦਕਿ ਕਬੱਡੀ ਮੈਚਾਂ ਦੀ ਕੁਮੈਂਟਰੀ ਦੀਆਂ ਕਬੱਡੀਆਂ ਮਾਂ ਬੋਲੀ ਪੰਜਾਬੀ ਵਿਚ ਗੁਰਦੇਵ ਸਿੰਘ ਮਿੱਠਾ ਤੇ ਅਮਰੀਕ ਸਿੰਘ ਖੋਸਾ ਕੋਟਲਾ ਨੇ ਪਾਈਆਂ |