ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ ਅੱਜ ਮਿਤੀ 2 ਜਨਵਰੀ 2016 ਦਿਨ ਸ਼ਨੀਵਾਰ ਸਵੇਰੇ 4:00 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਸਵ.ਪ੍ਰੀਤਮ ਸਿੰਘ ਹਲਵਾਈ, ਸਵ. ਨਰਿੰਦਰ ਸਿੰਘ ਬਜਾਜ, ਅਵਤਾਰ ਸਿੰਘ ਬਾਲੂ, ਬਚਨ ਸਿੰਘ ਮੋਮੀ, ਮੋਤਾ ਸਿੰਘ ਮੋਮੀ, ਅਨੋਖ ਸਿੰਘ ਬਾਲੂ, ਸ਼ਿਵਚਰਨ ਸਿੰਘ ਕਰੀਰ, ਮਾਸਟਰ ਪ੍ਰੀਤਮ ਸਿੰਘ, ਸੁੱਚਾ ਸਿੰਘ ਅੰਨੂੰ, ਜੀਤ ਸਿੰਘ ਮੋਮੀ, ਨਿਰੰਜਣ ਸਿੰਘ ਗੀਹਨਾ, ਹਰਜਿੰਦਰ ਸਿੰਘ ਗੀਹਨਾ, ਗੁਰਪ੍ਰੀਤ ਸਿੰਘ ਨਫਿਆਂ ਕੇ, ਅਮਨਦੀਪ ਸਿੰਘ ਚੀਨੀਆ, ਬਲਦੇਵ ਸਿੰਘ ਚੀਨੀਆ, ਬੁੱਕਣ ਸਿੰਘ ਅਮਲੀਆਂ ਕੇ, ਸਰਪੰਚ ਸ੍ਰੀਮਤੀ ਜਸਵੀਰ ਕੌਰ, ਦਲੀਪ ਸਿੰਘ, ਨੱਥਾ ਸਿੰਘ ਕਾਨੂੰਨਗੋ, ਮਾਸਟਰ ਜੋਗਿੰਦਰ ਸਿੰਘ, ਗੁਰਦੀਪ ਸਿੰਘ, ਮੱਸਾ ਸਿੰਘ ਭੈਲ, ਬਲਬੀਰ ਸਿੰਘ ਭੈਲ, ਮੰਗਤ ਸਿੰਘ ਦੁਕਾਨਦਾਰ, ਮਿਸਤਰੀ ਸ਼ਿੰਗਾਰ ਸਿੰਘ, ਸਵ. ਮਲਕੀਤ ਸਿੰਘ ਫੌਜੀ, ਸ਼ਿੰਗਾਰ ਸਿੰਘ ਦੁਕਾਨਦਾਰ, ਨੰਬਰਦਾਰ ਨਰਿੰਦਰ ਸਿੰਘ, ਬਾਬੇ ਕਿਆਂ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਮੋਮੀਆਂ, ਬਾਲੂਆਂ, ਅੰਨੂਆਂ, ਚੀਨੀਆਂ, ਅਮਲੀਆਂ, ਖੜਕ ਸਿੰਘ ਕੇ, ਸੁਨਿਆਰਿਆਂ ਦੇ ਸਮੂਹ ਪਰਿਵਾਰ ਅਤੇ ਗਲੀ ਮੁਹੱਲੇ ਵਾਲਿਆਂ ਵੱਲੋਂ ਚਾਹ ਪਕੌੜੇ ਅਤੇ ਗਜਰੇਲੇ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ਤੇ ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ ਪੰਨੇ ਤੇ ਉਪਲਭਦ ਹਨ।
ਗੈਲਰੀ ਤੇ ਜਾਣ ਲਈ ਲਿੰਕ ਤੇ ਕਲਿੱਕ ਕਰੋ: http://wp.me/P3Q4l3-9Y