ਨਵਾਂ ਸਾਲ ਮੁਬਾਰਕ ਦੋਸਤੋ……!!!-ਸੁਰਜੀਤ ਕੌਰ ਬੈਲਜ਼ੀਅਮ

84

Surjit Kaur Belgium

ਨਵਾਂ ਸਾਲ ਮੁਬਾਰਕ ਦੋਸਤੋ…!!!

ਚੰਨ ਦੀ ਮਦਹੋਸ਼ ਚਾਨਣੀ ਤਾਰਿਆਂ ਦੀ ਨਿੰਮੀ-ਨਿੰਮੀ ਲੋਅ

ਤੇ ਸੂਰਜ ਦੀ ਅਪਾਰ ਰੌਸ਼ਨੀ ਦੇ ਰੂਪ ਵਿੱਚ

ਬਿਨਾਂ ਕਿਸੇ ਵੀ ਭੇਦ-ਭਾਵ ਦੇ ਰੁਸ਼ਨਾਉਂਦੀਆਂ ਨੇ

ਜੋ ਧਰਤ ਦੇ ਕਣ-ਕਣ ਨੂੰ ਗਰਮਾਉਂਦੀਆਂ ਨੇ

ਜੋ ਠੰਢੀਆਂ ਉਮੀਦਾਂ ਨੂੰ ਉਹਨਾਂ ਕਿਰਨਾਂ ਦੇ ਨਾਮ ਤੇ…..

ਨਵਾਂ ਸਾਲ ਮੁਬਾਰਕ ਦੋਸਤੋ…..!!!

ਵੱਡੇ-ਵੱਡੇ ਤੂਫ਼ਾਨਾਂ ਨਾਲ….

ਨਿਧੜਕ ਟਕਰਾ ਜਾਵੇ ਕਈ ਜਵਾਰਭਾਟਿਆਂ ਨੂੰ….

ਅੰਦਰ ਸਮਾ ਲਵੇ ਜੋ ਲੋੜ ਪੈਣ ਤੇ ….

ਰਾਣੀ ਝਾਂਸੀ ਬਣ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਵੇ

ਸਾਗਰ ਦੀ ਉਸ ਨੰਨੀ ਲਹਿਰ ….

ਨਾਰੀ ਦੇ ਨਾਮ ਤੇ…..

ਨਵਾਂ ਸਾਲ ਮੁਬਾਰਕ ਦੋਸਤੋ…..!!!

ਮਜ਼ਹਬਾਂ ਦੇ ਰੌਲ਼ੇ ਤੇ ਧਰਮਾਂ ਦੇ ਫ਼ਤਵਿਆਂ ਦੌਰਾਨ ਭਰ ਜਵਾਨੀ ਵਿੱਚ….

ਵਿਧਵਾ ਹੋ ਗਈ ਜੋ

ਤੇ ਜੀਵਨ ਦੀ ਹਰੇਕ ਰੁੱਤ ਨੂੰ….

ਇਸ ਆਸ ਤੇ ਹੰਢਾਉਂਦੀ ਆਈ ਕਿ ਇੱਕ ਦਿਨ ‘ਪੁੱਤ ਉੱਠੂ

ਤੇ ਦਾਲ਼੍ਹਦ ਟੁੱਟੂ’ ਉਸ ਮਾਂ ਦੇ ਸਿਦਕ ਦੇ ਨਾਮ ਤੇ…..

ਨਵਾਂ ਸਾਲ ਮੁਬਾਰਕ ਦੋਸਤੋ……!!!

ਕਰ ਗੁਜ਼ਰਨ ਦੀ ਚਾਹ ਨਾਲ

ਰੋਜ਼ੀ-ਰੋਟੀ ਦੇ ਵਾਹ ਨਾਲ ਘਰੋਂ ਬੇਘਰ ਹੋਏ ਜੋ….

ਨਿੱਕੀਆਂ-ਨਿੱਕੀਆਂ ਖੁਸ਼ੀਆਂ ਤੋਂ ਵਾਂਝੇਂ

ਕਰੀਬੀ ਗ਼ਮਾਂ ਵਿੱਚ ਸ਼ਰੀਕ ਹੋਣ ਤੋਂ ਸੱਖਣੇ

ਹਰ ਤੰਗੀ-ਤਰੋਸ਼ੀ ਨੂੰ ਤਨ ਤੇ ਝੱਲਣ ਵਾਲੇ

ਪਰ ਮਨ ਵਿੱਚ…..

ਵਤਨ ਪ੍ਰੇਮ ਦੀ ਲਾਟ ਬਲਦੀ ਰੱਖਣ ਵਾਲੇ

ਤਮਾਮ ਪ੍ਰਦੇਸੀਆਂ ਦੇ ਨਾਮ ਤੇ…..

ਨਵਾਂ ਸਾਲ ਮੁਬਾਰਕ ਦੋਸਤੋ……!!!

ਨਹੀਂ ਬਦਲਣਗੇ ਸਿਰਫ਼…..

ਕੰਧਾਂ ਤੇ ਕੈਲੰਡਰ ਹੀ ਇਸ ਸਾਲ ਵੀ ਬਦਲ ਜਾਣਗੇ….

ਕਿਰਤੀਆਂ ਕਿਸਾਨਾਂ ਦੇ ਦਿਨ ਵੀ

ਵੱਧ ਜਾਏਗੀ…..

ਰੁਪਈਏ ਦੀ ਕੀਮਤ ਵੀ ਭਰ ਲੈਣਗੇ…..

ਅਨਾਥ ਲੱਭੇ ਦੇ ਸੁਪਨੇ ਵੀ ਉਡਾਣ ਹੋ ਜਾਣਗੇ…..

ਵਿੱਦਿਆ ਦੀ ਧੀਅ ਦੇ ਹੱਥ ਪੀਲੇ ਮਿਲ ਜਾਏਗੀ…..

ਗ਼ਰੀਬੂ ਨੂੰ ਭਰ ਪੇਟ ਰੋਟੀ ਇਸ ਆਸ ਦੇ ਨਾਮ ਤੇ…..

ਨਵਾਂ ਸਾਲ ਮੁਬਾਰਕ ਦੋਸਤੋ……!!!

-ਸੁਰਜੀਤ ਕੌਰ ਬੈਲਜ਼ੀਅਮ