ਪੀਰ ਬਾਬਾ ਉਮਰ ਸ਼ਾਹ ਵਾਲੀ ਸਪੋਰਟਸ ਕਲੱਬ ਮੰਗੂਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਮੰਗੂਪੁਰ, ਹੁਸੈਨਪੁਰ ਦੂਲੋਵਾਲ, ਨੂਰੋਵਾਲ ਦੀਆਂ ਪੰਚਾਇਤਾਂ, ਸਮੂਹ ਸੰਗਤ ਅਤੇ ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਨਾਲ ਇਕ ਰੋਜ਼ਾ ਕਬੱਡੀ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਉਪਰੰਤ 70 ਕਿੱਲੋ ਭਾਰ ਵਰਗ ਦਾ ਸ਼ੋਅ ਮੈਚ ਕਰਵਾਇਆ ਗਿਆ | ਇਸ ਮੌਕੇ ਦਰਸ਼ਕਾਂ ਦੀ ਮੰਗ ‘ਤੇ ਬਜ਼ੁਰਗਾਂ ਦਾ ਕਬੱਡੀ ਮੈਚ ਮਾਝਾ ਤੇ ਦੁਆਬਾ ਵਿਚਕਾਰ ਹੋਇਆ ਜਿਸ ਵਿਚ ਮਾਝਾ ਦੀ ਟੀਮ ਜੇਤੂ ਰਹੀ | ਇਸ ਮੌਕੇ ‘ਤੇ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਮੈਂਬਰ ਐਸ.ਜੀ.ਪੀ.ਸੀ. ਗੁਰਪ੍ਰੀਤ ਕੌਰ ਰੂਹੀ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ | ਇਸ ਮੌਕੇ ‘ਤੇ ਪ੍ਰਬੰਧਕ ਕਮੇਟੀ ਵੱਲੋਂ ਡਾ: ਉਪਿੰਦਰਜੀਤ ਕੌਰ, ਗੁਰਪ੍ਰੀਤ ਕੌਰ ਰੂਹੀ ਮੈਂਬਰ ਐਸ.ਜੀ.ਪੀ.ਸੀ., ਡਾ: ਹਰਜੀਤ ਸਿੰਘ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ | ਕਬੱਡੀ ਫਾਈਨਲ ਮੈਚ ਵਿਚ ਤਲਵੰਡੀ ਚੌਧਰੀਆਂ ਨੇ ਮੱਲੀਆਂ ਦੀ ਟੀਮ ਨੂੰ ਵੱਡੇ ਫ਼ਰਕ ਨਾਲ ਹਰਾਇਆ | ਇਸ ਮੌਕੇ ‘ਤੇ ਹਰਕਮਲ ਸਿੰਘ ਵਿਰਕ ਸੈਫਲਾਬਾਦ ਪ੍ਰਧਾਨ ਦੋਆਬਾ ਜ਼ੋਨ ਐਸ. ਓ. ਆਈ. ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ‘ਤੇ ਜੇਤੂ ਟੀਮ ਨੂੰ ਪਹਿਲਾ ਇਨਾਮ ਜੈਲਦਾਰ ਬਾਜਵਾ ਪਰਿਵਾਰ ਵੱਲੋਂ 31 ਹਜ਼ਾਰ ਰੁਪਏ ਦਿੱਤਾ ਗਿਆ | ਜਦਕਿ ਦੂਜਾ ਇਨਾਮ ਗੁਰਚਰਨ ਸਿੰਘ ਧੰਜੂ ਸਰਪੰਚ ਮੰਗੂਪੁਰ ਪਰਿਵਾਰ ਵੱਲੋਂ 25 ਹਜ਼ਾਰ ਰੁਪਏ ਦਿੱਤਾ ਗਿਆ | ਇਸ ਮੌਕੇ ‘ਤੇ ਪ੍ਰਬੰਧਕਾਂ ਵਿਚ ਅਜੀਤਪਾਲ ਸਿੰਘ ਬਾਜਵਾ, ਜਸਵਿੰਦਰ ਸਿੰਘ ਧੰਜੂ, ਗਗਨਦੀਪ ਸਿੰਘ ਬਾਜਵਾ, ਹਰਮੇਸ਼ ਮੇਸ਼ੀ, ਸਵਰਨ ਸਿੰਘ ਧੰਜੂ, ਬਿੱਟੂ ਸਿੰਘ, ਸੰਦੀਪ ਸਿੰਘ ਦੀਪੂ, ਇੰਦਰ ਸਿੰਘ ਯੂ.ਕੇ., ਪ੍ਰੀਤ ਸਿੰਘ ਧੰਜੂ, ਜੋਬਨ ਯੂ.ਕੇ. ਪਰਗਟ ਸਿੰਘ ਜੱਜ, ਗਗਨ ਜੱਬੋਸੁਧਾਰ, ਕਰਮਨ ਬਾਜਵਾ, ਬੀਬੀ ਸੁਰਿੰਦਰ ਕੌਰ ਸ਼ਾਹ ਉਪ ਚੇਅਰਮੈਨ ਬਲਾਕ ਸੰਮਤੀ, ਗੁਰਚਰਨ ਸਿੰਘ ਧੰਜੂ ਸਰਪੰਚ, ਬਲਵਿੰਦਰ ਸਿੰਘ ਆੜ੍ਹਤੀਆ, ਅਨੋਖ ਸਿੰਘ ਸਰਪੰਚ, ਮਹਿੰਦਰਪਾਲ ਸਿੰਘ ਬਾਜਵਾ ਆਦਿ ਹਾਜ਼ਰ ਸਨ |