d87656622

ਬਾਬਾ ਬੀਰ ਸਿੰਘ ਲਾਇਬ੍ਰੇਰੀ ਬੂਲਪੁਰ ਵੱਲੋਂ ਇਸ ਮਹੀਨੇ ਦੀ ਆਮ ਗਿਆਨ ਪ੍ਰਤੀਯੋਗਤਾ ਸਰਕਾਰੀ ਹਾਈ ਸਕੂਲ ਮੁਹੱਬਲੀਪੁਰ ਵਿਖੇ ਕਰਵਾਈ ਗਈ | ਇਸ ਪ੍ਰਤੀਯੋਗਤਾ ਵਿਚ ਸ੍ਰੀ ਸਾਧੂ ਸਿੰਘ ਬੂਲਪੁਰ ਸੰਸਥਾਪਕ ਲਾਇਬ੍ਰੇਰੀ ਅਤੇ ਉਨ੍ਹਾਂ ਦੀ ਧਰਮ-ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਪਰਮਜੀਤ ਸਿੰਘ ਸਹੋਤਾ ਦੀ ਦੇਖ ਰੇਖ ਹੇਠ ਪ੍ਰਤੀਯੋਗਤਾ ਨੇਪਰੇ ਚੜ੍ਹੀ | ਦੋ ਗਰੁੱਪਾਂ ਵਿਚ ਕਰਵਾਈ ਗਈ ਇਸ ਪ੍ਰਤੀਯੋਗਤਾ ਵਿਚ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੇ ਤਿੰਨ ਵਿਦਿਆਰਥੀ ਜੇਤੂ ਐਲਾਨ ਕੀਤੇ ਗਏ | ਜਿਨ੍ਹਾਂ ਨੂੰ ਸ੍ਰੀ ਸਾਧੂ ਸਿੰਘ ਬੂਲਪੁਰ ਅਤੇ ਕੁਲਵਿੰਦਰ ਕੌਰ ਵੱਲੋਂ ਨਗਦ ਰਾਸ਼ੀ ਅਤੇ ਪੜ੍ਹਨ ਸਬੰਧੀ ਸਹਾਇਕ ਸਮਗਰੀ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਦੇ ਮੁੱਖ ਅਧਿਆਪਕ ਸ੍ਰੀ ਪਰਮਜੀਤ ਸਿੰਘ ਸਹੋਤਾ ਨੇ ਇਸ ਪਵਿੱਤਰ ਕਾਰਜ ਬਦਲੇ ਸ੍ਰੀ ਸਾਧੂ ਸਿੰਘ ਬੂਲਪੁਰ ਦਾ ਉਚੇਚਾ ਸਨਮਾਨ ਕੀਤਾ | ਇਸ ਮੌਕੇ ਸ੍ਰੀ ਸੂਰਤ ਸਿੰਘ, ਬਿੰਦਰ ਕੌਰ ਚੱਕ ਕੋਟਲਾ, ਮਨਜੀਤ ਸਿੰਘ, ਦਵਿੰਦਰ ਸਿੰਘ, ਬਲਜਿੰਦਰ ਸਿੰਘ, ਬਲਜੀਤ ਕੌਰ, ਪਰਮਜੀਤ ਰਾਣੀ, ਸੁਰਜੀਤ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |