ਕੌਮ ਜਿਹੜੀ ਸਰਬੱਤ ਦਾ ਨਿੱਤ ਭਲਾ ਮੰਗਦੀ, ਉਹਦੇ ਪਤਨ ਲਈ ਅੱਜ ਰਾਜਨੀਤਿਕ ਜਾਮ ਵਿਕਦੇ ਆ-ਸੁਰਜੀਤ ਕੌਰ ਬੈਲਜ਼ੀਅਮ

71

surjit kaur

ਕੀ ਦਾਦ ਦੇਈਏ ਦੇਸ਼ ਪੰਜਾਬ ਦੀ ਅੱਜ,
ਅਮੀਰ ਦੀ ਬੋਲੀ ਤੇ ਗ਼ਰੀਬ ਦੇ ਅਰਮਾਨ ਵਿਕਦੇ ਆ।
ਸਾਊ ਬੰਦੇ ਦੀ ਨਾ ਪੁੱਛ ਪੜਤਾਲ ਕੋਈ,
ਜਿੰਨੇ ਲੁੱਚੇ ਓਨੇ ਉੱਚੇ ਇੱਥੇ ਇਨਸਾਨ ਵਿਕਦੇ ਆ।
ਮੰਦਰ, ਮਸਜਿਦ ਗੁਰਦੁਆਰਿਆਂ ਨੂੰ ਕੌਣ ਜਾਣੇ,
ਰਾਮ, ਰਹੀਮ, ਅੱਲਾ ਤੇ ਨਾਨਕ ਦੇ ਨਾਮ ਵਿਕਦੇ ਆ।
ਸਧਰਾਂ ਤਾਜ਼ੀਆਂ ਦਾ ਖੂਨ ਤੇ ਭਵਿੱਖ ਦਾ ਕਤਲ ਕਰਦੇ,
ਤੰਗ ਸੋਚ ਤੇ ਝੂਠੀ ਹੈਂਕੜ ਦੇ ਮਾਲਕ ਬੇਈਮਾਨ ਵਿਕਦੇ ਆ।
ਬੋਲਾਂ ਸਾਡਿਆਂ ਤੇ ਪਹਿਰਾ ਦੋਗਲੀ ਰਾਜਨੀਤੀ ਦਾ,
ਕਦੇ ਦੁਨੀਆਂ ਦੀ ਅੱਖੋਂ ਚੋਰੀਂ ਤੇ ਕਦੇ ਸ਼ਰੇਆਮ ਵਿਕਦੇ ਆ।
ਕੌਮ ਜਿਹੜੀ ਸਰਬੱਤ ਦਾ ਨਿੱਤ ਭਲਾ ਮੰਗਦੀ,
ਉਹਦੇ ਪਤਨ ਲਈ ਅੱਜ ਰਾਜਨੀਤਿਕ ਜਾਮ ਵਿਕਦੇ ਆ।

-ਸੁਰਜੀਤ ਕੌਰ ਬੈਲਜ਼ੀਅਮ