ਪਿੰਡ ਠੱਟਾ ਨਵਾਂ ਦੇ ਨੌਜਵਾਨ ਬੌਡੀ ਬਿਲਡਰ ਸੁਖਰਾਜ ਸਿੰਘ ਮੋਮੀ ਪੀ.ਟੀ.ਸੀ. ਪੰਜਾਬੀ ‘ਮਿਸਟਰ ਪੰਜਾਬ 2015’ ਦੇ ਮੈਗਾ ਔਡਿਸ਼ਨ ਵਿੱਚੋਂ ਪਾਸ ਆਊਟ ਹੋ ਗਏ ਹਨ। ਮਿਤੀ 19-20 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਕਰਵਾਏ ਗਏ ਮੈਗਾ ਔਡਿਸ਼ਨ ਵਿੱਚ ਸੁਖਰਾਜ ਮੋਮੀ ਨੇ ਭਾਗ ਲਿਆ ਸੀ। ਸੁਖਰਾਜ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2800 ਪ੍ਰਤੀਯੋਗੀਆਂ ਵਿੱਚੋਂ ਅਸੀਂ 32 ਜਾਣੇ ਸਲੈਕਟ ਹੋਏ ਹਾਂ। ਹੁਣ ਸੁਖਰਾਜ ਦਿੱਲੀ ਵਿੱਚ ਹੋਣ ਜਾ ਰਹੇ ਸਟੂਡੀਓ ਰਾਊਂਡ ਵਿੱਚ ਭਾਗ ਲਵੇਗਾ। ਇਹ ਖਬਰ ਸੁਣਦੇ ਸਾਰ ਹੀ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ। ਇਸ ਸਮੂਹ ਪਿੰਡ ਵਾਸੀਆਂ ਸੁਖਰਾਜ ਮੋਮੀ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।