ਕਦਰੋਂ-ਕਦਰ ਗਵਾ ਕੇ ਤੁਰ ਗਏ
ਸੁੱਤੇ ਪਏ ਜਗਾ ਕੇ ਤੁਰ ਗਏ
ਆਪਣਾ ਹੱਕ ਜਤਾਉਣਾ ਨਹੀ ਸੀ
ਪੈਰ ਕਿਉ ਪਿਛਾ ਨੂੰ ਤੁਰ ਗਏ।
ਦਿਲ ਦੇ ਜਾਨੀ ਦਿਲ ਦੇ ਅੰਦਰ
ਇੱਕ ਸੁਰਾਖ ਜਿਹਾ ਲਗਾਕੇ ਤੁਰ ਗਏ
ਸੋਚਾਂ ਦੇ ਵਿੱਚ ਡੁੱਬੇ ਪਏ ਨੂੰ
ਇਕੱਲਾ ਛੱਡ ਅਗਾਹ ਨੂੰ ਤੁਰ ਗਏ
ਪਰਦੇਸੀ ਬਣ ਗਿਆ ਚਾਨਾ ਹੁਣ ਵੇ
ਉਹ ਸੋਚ ਨਵੀ ਜਗਾ ਕੇ ਤੁਰ ਗਏ
ਇਹ ਦੁਨੀਆਂ ਘੁੰਮ ਫਿਰ ਦੇਖਣ ਵਾਲੀ
ਕਦਮੀ ਨਿਸ਼ਾਨ ਲਗਾ ਕੇ ਤੁਰ ਗਏ
ਕਈ ਤੁਰਦੇ-ਤੁਰਦੇ ਛੱਡ ਜਾਂਦੇ ਨੇ
ਕਿਉ ਆਪਣਾ ਆਪ ਗਵਾ ਕੇ ਤੁਰ ਗਏ
ਜੋ ਦੁਨੀਆ ਦਾਰੀ ਦਿਖਾਉਦੇ ਨੇ
ਕਿਉ ਉਹਨਾਂ ਨੂੰ ਅਜਮਾ ਕੇ ਤੁਰ ਗਏ
ਭੁੱਲਣਾ ਕਿਉ ਏ ਚਾਨੇ ਸਭਨੂੰ
ਏਵੇ ਭੁਲੇਖਾ ਜਿਹਾ ਪਵਾ ਕੇ ਤੁਰ ਗਏ
ਜੇ ਦਿਲ ‘ਚ ਪਿਆਰ ਨਹੀ ਸੀ ਉਹਦੇ
ਕਿਉ ਆਪਣਾ ਹੱਥ ਛੜਾ ਕੇ ਤੁਰ ਗਏ
-ਪਰਮਿੰਦਰ ਸਿੰਘ ਚਾਨਾ