ਸੁਖਰਾਜ ਮੋਮੀ ਤੇ ਰਣਜੀਤ ਰਾਜਾ ਦੀ ਪੀ.ਟੀ.ਸੀ.’ਮਿਸਟਰ ਪੰਜਾਬ 2015′ ਦੇ ਮੈਗਾ ਔਡਿਸ਼ਨ ਲਈ ਹੋਈ ਚੋਣ।

76

mrpunjab

ਪਿੰਡ ਠੱਟਾ ਨਵਾਂ ਦੇ ਨੌਜਵਾਨ ਬੌਡੀ ਬਿਲਡਰ ਸੁਖਰਾਜ ਸਿੰਘ ਮੋਮੀ ਅਤੇ ਰਣਜੀਤ ਸਿੰਘ ਰਾਜਾ ਪੀ.ਟੀ.ਸੀ. ਪੰਜਾਬੀ ‘ਮਿਸਟਰ ਪੰਜਾਬ 2015’ ਦੇ ਮੈਗਾ ਔਡਿਸ਼ਨ ਲਈ ਨੌਮੀਨੇਟ ਹੋ ਗਏ ਹਨ। ਮਿਤੀ 12 ਅਤੇ 13 ਅਕਤੂਬਰ ਨੂੰ ਜਲੰਧਰ ਵਿਖੇ ਪੀ.ਟੀ.ਸੀ. ਪੰਜਾਬੀ ਵੱਲੋਂ ‘ਮਿਸਟਰ ਪੰਜਾਬ 2015’ ਲਈ ਕਰਵਾਏ ਗਏ ਔਡਿਸ਼ਨ ਵਿੱਚ 150 ਕਨਟੈਸਟੈਂਟਸ ਵਿੱਚੋਂ 10 ਲੜਕਿਆਂ ਦੀ ਚੋਣ ਹੋਈ, ਜਿਨ੍ਹਾਂ ਵਿੱਚ ਸੁਖਰਾਜ ਮੋਮੀ ਅਤੇ ਰਣਜੀਤ ਰਾਜਾ ਸ਼ਾਮਿਲ ਹਨ। ਮਿਤੀ 19-20 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਹੋਣ ਜਾ ਰਹੇ ਮੈਗਾ ਔਡਿਸ਼ਨ ਵਿੱਚ ਇਹ ਕਨਟੈਸਟੈਂਟਸ ਭਾਗ ਲੈਣਗੇ ਜਿਨ੍ਹਾਂ ਵਿੱਚੋਂ ਛਾਂਟੀ ਕਰਕੇ ਦਿੱਲੀ ਵਿੱਚ ਹੋਣ ਵਾਲੇ ਪੀ.ਟੀ.ਸੀ. ਪੰਜਾਬੀ ‘ਮਿਸਟਰ ਪੰਜਾਬ 2015’ ਦੀ ਚੋਣ ਕੀਤੀ ਜਾਵੇਗੀ। ਇਹਨਾਂ ਦੋਨਾਂ ਨੌਜਵਾਨਾਂ ਦੀ ਚੋਣ ਦੀ ਖਬਰ ਸੁਣਦੇ ਸਾਰ ਹੀ ਪਿੰਡ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ।  ਇਸ ਮੌਕੇ ਸਰਪੰਚ ਸ੍ਰੀਮਤੀ ਜਸਵੀਰ ਕੌਰ, ਸੁਖਵਿੰਦਰ ਸਿੰਘ ਲਾਡੀ, ਬਿਕਰਮ ਸਿੰਘ ਮੈਂਬਰ ਪੰਚਾਇਤ, ਜੀਤ ਸਿੰਘ ਮੈਂਬਰ ਪੰਚਾਇਤ, ਚਰਨਜੀਤ ਸਿੰਘ, ਤੀਰਥ ਸਿੰਘ, ਸੂਬਾ ਸਿੰਘ, ਕਰਮਜੀਤ ਸਿੰਘ, ਦਿਲਬਾਗ ਸਿੰਘ, ਮਾਸਟਰ ਜੋਗਿੰਦਰ ਸਿੰਘ, ਮਾਸਟਰ ਮਹਿੰਗਾ ਸਿੰਘ ਮੋਮੀ, ਮਾਸਟਰ ਨਿਰੰਜਣ ਸਿੰਘ, ਐਡਵੋਕੇਟ ਜੀਤ ਸਿੰਘ ਮੋਮੀ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਐਡਵੋਕੇਟ ਸੁੱਚਾ ਸਿੰਘ ਮੋਮੀ, ਇੰਦਰਜੀਤ ਸਿੰਘ ਬਜਾਜ, ਦਰਸ਼ਨ ਸਿੰਘ ਸਾਬਕਾ ਸਰਪੰਚ, ਬਖਸ਼ੀਸ਼ ਸਿੰਘ ਥਿੰਦ ਨੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।