(ਪਰਸਨ ਲਾਲ ਭੋਲਾ)- ਕੀਟ ਵਿਗਿਆਨ ਵਿਭਾਗ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਨਵਾਜ਼ਬਾਈ ਰਤਨ ਟਾਟਾ ਟਰੱਸਟ ਮੁੰਬਈ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸਕੂਲ ਟਿੱਬਾ ਦੀ ਗਰਾੳਾੂਡ ਵਿਚ ਇਲਾਕੇ ਭਰ ਦੇ ਕਿਸਾਨਾਂ ਨਾਲ ਕਣਕ, ਝੋਨੇ ਦੇ ਫ਼ਸਲੀ ਚੱਕਰ ਵਿਚ ਵਧੇਰੇ ਝਾੜ ਲਈ ਤੇ ਸਰਵਪੱਖੀ ਕੀਟ ਪ੍ਰਬੰਧ ਸਬੰਧੀ ਵਿਚਾਰ ਗੋਸ਼ਟੀ ਕੀਤੀ ਗਈ | ਇਸ ਮੌਕੇ ਅੰਤਰ ਰਾਸ਼ਟਰੀ ਵਾਲੀਬਾਲ ਖਿਡਾਰੀ ਡਾ. ਦੁਲਚਾ ਸਿੰਘ ਬਰਾੜ ਮੁਖੀ ਕੀਟ ਵਿਗਿਆਨ ਵਿਭਾਗ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਚਾਰ ਗੋਸ਼ਟੀ ਵਿਚ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਦਕਿ ਡਾ. ਕਮਲਜੀਤ ਸਿੰਘ ਸੂਰੀ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਦੁਲਚਾ ਸਿੰਘ ਮਾਹਰ ਕੀਟ ਵਿਗਿਆਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਖੇਤੀ ਨਾਲ ਸਬੰਧਿਤ ਪਰਿਵਾਰਾਂ ਦਾ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਹੈ | ਡਾ. ਬਰਾੜ ਨੇ ਅੱਗੇ ਕਿਹਾ ਕਿ ਜੇਕਰ ਕਿਸਾਨ ਨੂੰ ਤਿੰਨ ਚੀਜ਼ਾਂ ਮਿਲ ਜਾਣ ਵਧੀਆ ਬੀਜ, ਚੰਗਾ ਮੰਡੀ ਕਰਨ ਤੇ ਚੰਗੀ ਕੀਮਤ ਤਾਂ ਕਿਸਾਨ ਕਦੇ ਵੀ ਖ਼ੁਦਕੁਸ਼ੀਆਂ ਦੇ ਰਾਹ ਨਾ ਪੈਦਾ | ਸਿਸਟਮ ਦੀ ਖ਼ਰਾਬੀ ਕਾਰਨ ਹੀ ਅਜਿਹਾ ਵਾਪਰ ਰਿਹਾ ਹੈ | ਸਿਆਣੇ ਲੋਕ ਕਿਹਾ ਕਰਦੇ ਸਨ ੳੱੁਤਮ ਖੇਤੀ ਮੱਧਮ ਵਪਾਰ, ਨਖਿੱਧ ਚਾਕਰੀ ਭੀਖ ਗਵਾਰ’ ਹੁਣ ਖੇਤੀ ਨਖਿੱਧ ਚਾਕਰੀ ਬਣ ਗਈ ਹੈ | ਉਨ੍ਹਾਂ ਕਿਹਾ ਖੇਤੀ ਅਕਲਾਂ ਸੇਤੀ ਹੋ ਗਈ ਸੀ ਪਰ ਹੁਣ ਖੇਤੀ ਤਕਨੀਕ ਦੀ ਹੈ | ਕਿਸਾਨ ਨੂੰ ਛਿੜਕਾਅ ਦੇ ਚੱਕਰ ‘ਚ ਨਹੀਂ ਪੈਣਾ ਚਾਹੀਦਾ, ਦਵਾਈ ਪਾਉਣ ਸਮੇਂ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ | ਡਾ. ਬਰਾੜ ਨੇ ਕਿਹਾ ਕਿ ਛਿੜਕਾਅ ਕਰਨ ਤੋਂ ਪਹਿਲਾਂ ਕੀੜੇ ਦੀ ਕਿਸਮ ਦੇਖੋ ਤੇ ਫਿਰ ਛਿੜਕਾ ਕਰੋ ਪਰ ਕਿਸਾਨ ਕਰਦੇ ਕੀ ਹਨ ਕਿ ਕੀੜਾ ਕਿਸੇ ਦੇ ਦੂਰ ਖੇਤ ਵਿਚ ਪਿਆ ਹੁੰਦਾ ਹੈ ਤੇ ਅਸੀਂ ਛਿੜਕਾ ਕੀੜਾ ਪੈਣ ਤੋਂ ਪਹਿਲਾਂ ਹੀ ਕਰ ਦਿੰਦੇ ਹਾਂ | ਸਮਾਗਮ ਨੂੰ ਲੁਧਿਆਣਾ ਯੂਨੀਵਰਸਿਟੀ ਤੋਂ ਆਏ ਮਾਹਿਰ ਡਾ. ਕਮਲਜੀਤ ਸਿੰਘ ਸੂਰੀ, ਡਾ. ਵਿਜੈ ਕੁਮਾਰ, ਡਾ. ਵਿਪਨ ਕੁਮਾਰ, ਡਾ. ਉਂਕਾਰ ਸਿੰਘ ਤੇ ਸਬਜ਼ੀਆਂ ਦੇ ਮਾਹਿਰ ਡਾ. ਕੁਲਬੀਰ ਸਿੰਘ, ਡਾ. ਕੁਲਵੰਤ ਸਿੰਘ ਬਾਗ਼ਵਾਨੀ ਵਿਕਾਸ ਅਫ਼ਸਰ ਕਪੂਰਥਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਉਨ੍ਹਾਂ ਕਿਹਾ ਕੇ ਸਾਡਾ ਮੁੱਖ ਟੀਚਾ ਹੈ ‘ਪੈਦਾਵਾਰ ਵਧਾਓ ਤੇ ਲਾਗਤ ਘਟਾਓ’ ਬਾਗ਼ਵਾਨੀ ਵਿਭਾਗ ਕਪੂਰਥਲਾ ਵੱਲੋਂ ਡਾ. ਕੁਲਵਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗ਼ਵਾਨੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅੱਜ ਕਿਸਾਨਾਂ ਨੂੰ ਸਸਤੇ ਰੇਟਾਂ ਤੇ ਘਰੇਲੂ ਬਗ਼ੀਚੀ ਲਈ ਸਬਜ਼ੀ ਬੀਜ ਕਿੱਟ ਵੀ ਵੰਡੀ ਗਈ | ਇਸ ਮੌਕੇ ਦਾਰਾ ਸਿੰਘ ਪਟਵਾਰੀ ਨੇ ਆਏ ਮਹਿਮਾਨਾਂ ਤੇ ਕਿਸਾਨ ਵੀਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਉੱਘੇ ਕਿਸਾਨ ਸਰਵਣ ਸਿੰਘ ਚੰਦੀ ਸਟੇਟ ਅਵਾਰਡੀ, ਮਾ. ਹਜ਼ਾਰਾ ਸਿੰਘ, ਸੁੱਚਾ ਸਿੰਘ ਮਿਰਜ਼ਾਪੁਰ, ਜੋਗਿੰਦਰ ਸਿੰਘ, ਬਿਕਰਮ ਸਿੰਘ ਸਵਾਲ, ਸਰੂਪ ਸਿੰਘ ਸਰਪੰਚ ਅਮਰਕੋਟ, ਮਹਿਜੀਤ ਸਿੰਘ ਜਾਂਗਲਾ, ਅਮਰਜੀਤ ਸਿੰਘ ਥਿੰਦ, ਸੁਖਵਿੰਦਰ ਸਿੰਘ ਸ਼ਹਿਰੀ, ਗੱਜਣ ਸਿੰਘ, ਨਰਿੰਦਰ ਸਿੰਘ, ਬਿੱਕਾ ਤਲਵੰਡੀ, ਜਗੀਰ ਸਿੰਘ ਟਿੱਬਾ ਅਤੇ ਦਲੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |