ਇਫ਼ਕੋ ਵੱਲੋਂ ਖੇਤ ਦਿਵਸ ਸਬੰਧੀ ਸੈਦਪੁਰ ਸਹਿਕਾਰੀ ਸਭਾ ‘ਚ ਸਮਾਗਮ।

82

d25369026

ਡਡਵਿੰਡੀ, 2 ਅਕਤੂਬਰ (ਬਲਬੀਰ ਸੰਧਾ)- ਦੁਨੀਆਂ ਦੀ ਨੰਬਰ ਇਕ ਸਹਿਕਾਰੀ ਸੰਸਥਾ ਇਫ਼ਕੋ ਵੱਲੋਂ ਕਿਸਾਨ ਭਲਾਈ ਹਿਤ ਕੀਤੇ ਕਾਰਜਾਂ ਦੀ ਲੜੀ ਤਹਿਤ ਸਹਿਕਾਰੀ ਸਭਾ ਸੈਦਪੁਰ ‘ਚ ਖੇਤ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਫ਼ਕੋ ਦੇ ਸੀਨੀਅਰ ਏਰੀਆ ਮੈਨੇਜਰ ਸੁਖਪਾਲ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ ਤੇ ਆਉਂਦੇ ਹਾੜੀ ਸੀਜ਼ਨ ਤੋਂ ਇਫ਼ਕੋ ਵੱਲੋਂ ਜਾਪਾਨ ਦੀ ਕੰਪਨੀ ਨਾਲ ਮਿਲ ਕੇ ਕੀਟਨਾਸ਼ਕ, ਨਦੀਨਨਾਸ਼ਕ ਤੇ ਉਲੀਨਾਸ਼ਕ ਦਵਾਈਆਂ ਸਹਿਕਾਰੀ ਸਭਾਵਾਂ ਨੂੰ ਸਪਲਾਈ ਕਰਨ ਦੀ ਵਿਉਂਤ ਬਾਰੇ ਹਾਜ਼ਰ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ | ਇਫ਼ਕੋ ਦੇ ਫ਼ੀਲਡ ਅਫ਼ਸਰ ਪਵਨ ਕੁਮਾਰ ਨੇ ਇਫ਼ਕੋ ਸੰਸਥਾ ਵੱਲੋਂ ਕੀਤੇ ਜਾਂਦੇ ਕਿਸਾਨ ਭਲਾਈ ਕੰਮਾਂ ਦੀ ਜਾਣਕਾਰੀ ਦਿੱਤੀ ਤੇ ਕਿਸਾਨਾਂ ਨੂੰ ਘੁਲਣਸ਼ੀਲ ਖਾਦਾਂ ਦੇ ਪੈਕਟ ਮੁਫ਼ਤ ਵੰਡੇ ਗਏ | ਇਸ ਮੌਕੇ ਪਿੰਡ ਨੂਰੋਵਾਲ ਵਿਖੇ ਇਫ਼ਕੋ ਵਾਲੇ ਲਗਾਏ ਗਏ ਪ੍ਰਦਰਸ਼ਨੀ ਪਲਾਂਟ ਦਾ ਕਿਸਾਨਾਂ ਨੂੰ ਦੌਰਾ ਕਰਵਾਇਆ ਗਿਆ | ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਇਸ ਮੌਕੇ ਇਫ਼ਕੋ ਦੇ ਅਧਿਕਾਰੀਆਂ ਦਾ ਖੇਤ ਦਿਵਸ ਸਬੰਧੀ ਕੈਂਪ ਲਗਾਉਣ ਅਤੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਕਰਵਾਉਣ ਲਈ ਧੰਨਵਾਦ ਕੀਤਾ | ਇਸ ਮੌਕੇ ਡੀ. ਸੀ. ਯੂ. ਕਪੂਰਥਲਾ ਦੇ ਮੈਨੇਜਰ ਬਿਕਰਮਜੀਤ ਸਿੰਘ ਨੇ ਸਹਿਕਾਰਤਾ ਵਿਭਾਗ ਵੱਲੋਂ ਚਲਾਈਆਂ ਸਕੀਮਾਂ ਦੀ ਜਾਣਕਾਰੀ ਹਾਜ਼ਰ ਕਿਸਾਨਾਂ ਨਾਲ ਸਾਂਝੀ ਕੀਤੀ | ਇਸ ਮੌਕੇ ਮਲੂਕ ਸਿੰਘ ਮੈਨੇਜਰ ਸਹਿਕਾਰੀ ਸਭਾ, ਗੁਰਪ੍ਰੀਤ ਸਿੰਘ ਖ਼ਜ਼ਾਨਚੀ, ਅਵਤਾਰ ਸਿੰਘ ਸਕੱਤਰ ਦੰਦੂਪੁਰ, ਮਨਿੰਦਰ ਸਿੰਘ ਸਕੱਤਰ ਬਿਧੀਪੁਰ, ਸਰਬਜੀਤ ਸਿੰਘ, ਗੁਰਦੀਪ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ |