ਬਣ ਕੇ ਸ਼ਾਇਰ ਦੀ ਗਜ਼ਲ, ਬਦਲਦੀ ਰਹੀ ਜ਼ਿੰਦਗੀ-ਸੁਰਜੀਤ ਕੌਰ ਬੈਲਜ਼ੀਅਮ

43

Surjit Kaur Belgium

ਬਣ ਕੇ ਸ਼ਾਇਰ ਦੀ ਗਜ਼ਲ, ਬਦਲਦੀ ਰਹੀ ਜ਼ਿੰਦਗੀ।

ਖਾ ਕੇ ਠੋਕਰਾਂ ਜ਼ਮਾਨੇ ਦੀਆਂ, ਸੰਭਲਦੀ ਰਹੀ ਜ਼ਿੰਦਗੀ।

ਉਮੀਦਾਂ ਝੂਠੀਆਂ ਸਹਾਰੇ ਸਦਾ, ਪਲ਼ਦੀ ਰਹੀ ਜ਼ਿੰਦਗੀ।

ਜੋ ਆਇਆ ਸਬਕ ਸਿਖਾਇਆ, ਝੱਲਦੀ ਰਹੀ ਜ਼ਿੰਦਗੀ।

ਖੋਹ ਕੇ ਆਪਣੀ ਪਹਿਚਾਣ, ਹੋਂਦ ਮੱਲਦੀ ਰਹੀ ਜ਼ਿੰਦਗੀ।

ਅਣਮੰਨੇ ਮਨ ਨਾਲ ਵੀ ਇਹ, ਚੱਲਦੀ ਰਹੀ ਜ਼ਿੰਦਗੀ।

ਅਣਚਾਹੇ ਕਈ ਤੁਫ਼ਾਨਾਂ ਤਾਈਂ, ਠੱਲ੍ਹਦੀ ਰਹੀ ਜ਼ਿੰਦਗੀ।

ਫਟਿਆ ਲਾਵਾ ਵਿੱਚ ਪਹਾੜੀਂ, ਬਲਦੀ ਰਹੀ ਜ਼ਿੰਦਗੀ।

ਇਹ ਮੋਹ-ਮਾਇਆ ਦਾ ਛਲਾਵਾ, ਛਲ਼ਦੀ ਰਹੀ ਜ਼ਿੰਦਗੀ।

ਇਹ ਇੱਕ ਧੁੱਪ ਦਾ ਪਰਛਾਵਾਂ, ਢਲਦੀ ਰਹੀ ਜ਼ਿੰਦਗੀ।

ਕਦੇ ਈਰਖਾ ਦੀ ਭੱਠੀ ਵਿੱਚ, ਜਲ਼ਦੀ ਰਹੀ ਜ਼ਿੰਦਗੀ।

ਮਰਜ਼ੀ ਮਾਲਕ ਦੀ ਸਾਹਾਂ ਦੀ ਡੋਰ ਟੁੱਟੀ……ਤੇ ਫਿਰ,

ਨਾ ਘੜੀ ਦੀ…. ਨਾ ਪਲ ਦੀ ਰਹੀ ਜ਼ਿੰਦਗੀ…………

ਨਾ ਘੜੀ ਦੀ…. ਨਾ ਪਲ ਦੀ ਰਹੀ ਜ਼ਿੰਦਗੀ…………

-ਸੁਰਜੀਤ  ਕੌਰ ਬੈਲਜ਼ੀਅਮ