ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ,
ਖਿੱਚ-ਧੂਅ ਜੋ ਕਰਦੇ ਆਪਣੇ ਹੀ ਆਪ ਲਈ ਹੋਲੀ-ਹੋਲੀ ਸਭ ਸ਼ਰੇਆਮ ਹੋ ਗਏ।
ਬਲਹਾਰੇ ਜਾਵਾਂ ਉਹਨਾਂ ਜੋ ਦੇ ਗਏ ਕੁਰਬਾਨੀਆਂ ਲੀਡਰ ਹੀ ਫਿਲਮੀ ਸਟਾਰ ਹੋ ਗਏ,
ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ।
ਦੇਸ਼ ਛੱਡ ਆਪਣਾ ਫਿਰ ਗੁਲਾਮ ਬਣ ਜਾਣਾ ਏ ਲੀਡਰ ਭਾਸ਼ਨਾ ਦੇ ਸਿਰ ਤੇ ਮਿਸਾਲ ਹੋ ਗਏ,
ਜਾਤੀਆਂ ‘ਚ ਵੰਡ, ਵੰਡ ਦੇਸ਼ ਦੀ ਕਰਾਈ ਏ ਇਹੀ ਲੀਡਰਾਂ ਦੀ ਸੋਚ ਦਾ ਇਨਾਮ ਹੋ ਗਏ।
ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ,
ਵੱਡੇ-ਵੱਡੇ ਲਾਰਿਆਂ ‘ਚ ਦੇਸ਼ ਨੂੰ ਜੋ ਤੋੜਦੇ ਨੇ ਦੇਖਦੇ ਹੀ ਦੇਖਦੇ ਗਵਾਹ ਮੁੱਖ ਮੋੜ ਗਏ।
ਦੇਸ਼ ਭਗਤਾਂ ਨੇ ਲਾਰਿਆਂ ‘ਚ ਕੱਟੀ ਨਹੀਓ ਜ਼ਿੰਦਗੀ ਹੱਸ-ਹੱਸ ਰੱਸੇ ਚੁੰਮ ਦਮ ਜੋ ਤੋੜ ਗਏ,
ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ।
ਦੇਸ਼ ਭਾਵੇ ਹੋ ਗਿਆ ਅਜ਼ਾਦ ਪਰਮਿੰਦਰਾ ਇਨਸਾਨ ਅੱਜ ਫਿਰ ਵੀ ਗੁਲਾਮ ਹੋ ਗਏ,
ਅਸਲ-ਰਸੂਖ ਅੱਜ-ਕੱਲ੍ਹ ਜੋ ਕਹਾਉਦੇ ਨੇ ਚਾਨੇ ਉਹੀ ਦੇਸ਼ ਲਈ ਗੱਦਾਰ ਹੋ ਗਏ।
ਅਜ਼ਾਦੀ ਕਾਹਦੀ ਮਿਲੀ ਫਿਰ ਗੁਲਾਮ ਹੋ ਗਏ ਲੀਡਰਾਂ ਦੀ ਲੀਡਰੀ ਦੇ ਨਾਮ ਹੋ ਗਏ।
-ਪਰਮਿੰਦਰ ਸਿੰਘ ਚਾਨਾ
Good