ਕਿ ਅਸੀਂ ਫ਼ਰੰਗੀਆਂ ਤੋਂ ਤਾਂ ਅਜ਼ਾਦ ਹਾਂ , ਪਰ ਫ਼ਰੰਗੀ ਸੋਚਾਂ ਤੋਂ ਨਹੀਂ-ਸੁਰਜੀਤ ਕੌਰ ਬੈਲਜ਼ੀਅਮ

359

Surjit Kaur Belgium

ਭੇਂਟ ਕਰਨਾ ਚਾਹੁੰਦੀ ਆਂ, ਸ਼ਰਧਾ ਦੇ ਫੁੱਲ ,
ਤਮਾਮ ਸ਼ਹੀਦਾਂ ਨੂੰ, ਮਹਾਨ ਯੋਧਿਆਂ ਨੂੰ
ਕੱਟ ਕੇ ਗੁਲਾਮੀ ਦੀਆਂ ਜ਼ੰਜ਼ੀਰਾਂ ਨੂੰ
ਅੱਗੇ ਲਾ ਕੇ ਫ਼ਾਰੰਗੀ ਵਹੀਰਾਂ ਨੂੰ,
ਜੋ ਹਿੰਮਤ ਦਿਖਾ ਗਏ ।

ਕਾਲੇ ਪੰਨਿਆਂ ਤੇ ਨਿਚੋੜ ਕੇ ਰੱਤ ਆਪਣਾ
ਜੋ ਇਤਿਹਾਸ ਸੁਨਹਿਰੀ ਰਚਾ ਗਏ।
ਸਦੀਆਂ ਤੋਂ ਚੱਲੀ ਆਂਉਦੀ ਗੁਲਾਮੀ ਨੂੰ,
ਰਾਹ ਅਜ਼ਾਦੀ ਦੇ ਪਾ ਗਏ ।

ਫਿਰ ਮਨ ਵਿੱਚ ਸੋਚ ਆਂਉਦੀ ਆ,
ਜੋ ਮੇਰੀ ਕਲਮ ਤੇ ਰੋਕ ਲਾਂਉਦੀ ਆ,
ਕਿ ਅਸੀਂ ਫ਼ਰੰਗੀਆਂ ਤੋਂ ਤਾਂ ਅਜ਼ਾਦ ਹਾਂ ,
ਪਰ ਫ਼ਰੰਗੀ ਸੋਚਾਂ ਤੋਂ ਨਈਂ ।

ਕਿੱਥੇ ਹੈ ਇਹ ਅਜ਼ਾਦੀ?
ਬਚਪਨ ਕੋਈ ਰੱਜ ਹੰਢਾਂ ਨਈਂ ਸਕਦਾ,
ਦਾਜ਼ ਤੇ ਗਰਭ-ਭਾਤ ਤੇ ਰੋਕ
ਏਥੇ ਕੋਈ ਲਾ ਨਈਂ ਸਕਦਾ,

ਨਸ਼ਿਆਂ ਨੇ ਖਾ ਲਈ ਜਵਾਨੀ,
ਅਵਾਜ਼ ਕੋਈ ਉਠਾ ਨਈਂ ਸਕਦਾ,
ਦੀਨ ਦੁਖੀ ਦਾ ਮਰੇ ਜੋ ਹੱਕ ਤਾਂ
ਕੋਈ ਖੁੱਲ ਕੇ ਸਾਮ੍ਹਣੇ ਆ ਨਈਂ ਸਕਦਾ,
ਇਸ ਨਾਂ ਦੀ ਅਜ਼ਾਦੀ ਨੂੰ
‘ ਵਿਚਾਰਾਂ ਦੀ ਅਜ਼ਾਦੀ ‘
ਕੋਈ ਬਣਾ ਨਈਂ ਸਕਦਾ ।
ਕੋਈ ਵੀ ਬਣਾ ਨਈਂ ਸਕਦਾ।
-ਸੁਰਜੀਤ ਕੌਰ ਬੈਲਜ਼ੀਅਮ