ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ‘ਸ਼ਹੀਦ ਊਧਮ ਸਿੰਘ ਮੈਮੋਰੀਅਲ ਗੇਟ’ ਲਈ ਵਧ ਚੜ੍ਹ ਕੇ ਯੋਗਦਾਨ ਪਾਓ।

81


ਕਪੂਰਥਲਾ ਜ਼ਿਲ੍ਹੇ ਦਾ ਮੋਹਰੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਅੱਜ ਕੱਲ੍ਹ ਪ੍ਰਿੰਸੀਪਲ ਲਖਬੀਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਇਸ ਸਕੂਲ ਨੇ ਇਲਾਕੇ ਦੀ ਗੋਦ ਵਿੱਚ ਨਾਮਵਰ ਅਫਸਰ, ਸਿੱਖਿਆ ਸ਼ਾਸ਼ਤਰੀ, ਡਾਕਟਰ, ਵਕੀਲ ਅਤੇ ਖਿਡਾਰੀ ਪਾਏ ਹਨ। ਪਿਛਲੇ ਤਿੰਨ ਕੁ ਸਾਲ ਤੋਂ ਇਸ ਸਕੂਲ ਦੀ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਲਈ ਸਾਇੰਸ (ਮੈਡੀਕਲ ਅਤੇ ਨਾਨ ਮੈਡੀਕਲ) ਵਿਸ਼ੇ ਦੀਆਂ ਜਮਾਤਾਂ ਵੀ ਲਗਾਈਆਂ ਜਾ ਰਹੀਆਂ ਹਨ। ਜਿਸ ਨਾਲ ਇਲਾਕੇ ਭਰ ਦੇ ਵਿਦਿਆਰਥੀਆਂ ਖਾਸ ਕਰ ਲੜਕੀਆਂ ਨੂੰ ਹੁਣ ਇਹ ਵਿਸ਼ੇ ਪੜ੍ਹਨ ਲਈ ਦੂਰ ਵੱਡੇ ਸ਼ਹਿਰਾਂ ਦੇ ਧੱਕੇ ਨਹੀਂ ਖਾਣੇ ਪੈਂਦੇ। ਤਰੱਕੀ ਦੀ ਇਸ ਲੜੀ ਨੂੰ ਅੱਗੇ ਵਧਾਉਂਦਿਆਂ ਪ੍ਰਿੰਸੀਪਲ ਲਖਬੀਰ ਸਿੰਘ ਵੱਲੋਂ ਪੂਰੇ ਇਲਾਕੇ ਦੇ ਸਹਿਯੋਗ ਨਾਲ ਇੱਕ ‘ਸ਼ਹੀਦ ਊਧਮ ਸਿੰਘ ਮੈਮੋਰੀਅਲ ਗੇਟ’ ਦੀ ਉਸਾਰੀ ਕਰਵਾਈ ਜਾ ਰਹੀ ਹੈ। ਜਿਸ ਤੇ ਲਗਭਗ 5 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਪ੍ਰਿੰਸੀਪਲ ਸਾਹਿਬ, ਸਮੂਹ ਸਟਾਫ, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਆਪ ਸਭਨਾਂ ਅੱਗੇ ਇਹ ਬੇਨਤੀ ਹੈ ਕਿ ਵਧ ਚੜ੍ਹ ਕੇ ਇਸ ਗੇਟ ਦੀ ਉਸਾਰੀ ਵਿੱਚ ਯੋਗਦਾਨ ਪਾਓ।