ਠੱਟੇ ਵਾਲੇ ਤਾਂ ਯਾਰੋ, ਪਰਦੇਸਾਂ ਵਿਚ ਸੜਣਾ, ਏਹੋ ਜਿਹੀ ਅਜ਼ਾਦੀ ਨੂੰ, ਅਸੀਂ ਕੀ ਕਰਨਾ-ਦਲਵਿੰਦਰ ਠੱਟੇ ਵਾਲਾ

134

Dalwinder Thatte wala

ਗੁਦਾਮਾ ਵਿੱਚ ਸ਼ਰੇਆਮ ਅਨਾਜ਼ ਸੜਦਾ,
ਦੇਣਾ ਨਹੀ ਗਰੀਬ ਨੂੰ, ਭਾਵੇਂ ਉਹ ਭੁੱਖਾ ਮਰਦਾ,
ਭਾਸ਼ਣਾਂ ‘ਚ ਮਾਰਦੇ ਨੇ, ਫੜਾਂ ਏ ਵੱਡੀਆਂ,
ਸੁਣ ਸੁਣ ਰਹਿ ਜਾਣ, ਅੱਖਾਂ ਏ ਅੱਡੀਆਂ,
ਮੋ਼ਦੀ ਵਾਲੇ ਅੱਛੇ ਦਿਨ, ਕਦੋ ਆਉਣ ਗੇ,
ਭੁੱਖੇ ਪੇਟ ਗਰੀਬ ਕਦੋ, ਤੱਕ ਸੌਣ ਗੇ,
ਕਾਲੇ ਧਨ ਬਾਰੇ ਹੁਣ, ਕਿਉਂ ਨਹੀ ਬੋਲਦੇ,
ਰੱਖਿਆ ਏ ਕਿਥੇ ਕਿਉ, ਨਹੀਂ ਉਹਨੂੰ ਟੋਲਦੇ,,
ਸੌ ਦਿਨ ਵਿਚ ਲਿਆਉਣ, ਦਾ ਵਾਅਦਾ ਕਰਿਆ,
ਸਾਲ ਹੋਇਆ ਪੂਰਾ ਘੁੱਟ, ਸਬਰਾਂ ਦਾ ਭਰਿਆ,
ਕੱਲ ਨੂੰ ਸਕੀਮ ਕੋਈ, ਨਵੀਂ ਹੀ ਲਿਆਊਗਾ,
ਭੌਲੀ-ਭਾਲੀ ਜਨਤਾ ਨੂੰ, ਚੱਕਰਾਂ ‘ਚ ਪਾਊਗਾ,
ਹੌਲੀ ਹੌਲੀ ਲੰਘ ਜਾਣੇ, ਪੰਜ ਸਾਲ ਏ,
ਗਰੀਬਾ ਦਾ ਤਾਂ ਰਹਿਣਾ, ਉਹੀ ਹਾਲ ਏ,
ਠੱਟੇ ਵਾਲੇ ਤਾਂ ਯਾਰੋ, ਪਰਦੇਸਾਂ ਵਿਚ ਸੜਣਾ,
ਏਹੋ ਜਿਹੀ ਅਜ਼ਾਦੀ ਨੂੰ, ਅਸੀਂ ਕੀ ਕਰਨਾ।
ਏਹੋ ਜਿਹੀ ਅਜ਼ਾਦੀ ਨੂੰ, ਅਸੀਂ ਕੀ ਕਰਨਾ।
-ਦਲਵਿੰਦਰ ਠੱਟੇ ਵਾਲਾ

1 COMMENT

Comments are closed.