ਅੱਜ ਦੁਪਹਿਰ ਦੇ ਸਮੇਂ ਪਸ਼ੂਆਂ ਲਈ ਚਾਰਾ ਕੱਟਦੇ ਹੋਏ ਮਸ਼ੀਨ ਵਿਚ ਕਰੰਟ ਆ ਜਾਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਗੁਰਪ੍ਰੀਤ ਸਿੰਘ (38) ਪਿੰਡ ਬੂਲਪੁਰ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਦੇ ਸਮੇਂ ਗੁਰਪ੍ਰੀਤ ਸਿੰਘ ਖੇਤਾਂ ਵਿਚ ਪੱਠੇ ਕੱਟਣ ਉਪਰੰਤ ਮਸ਼ੀਨ ਰਾਹੀਂ ਇਸ ਨੂੰ ਕੁਤਰ ਰਿਹਾ ਸੀ ਕਿ ਅਚਾਨਕ ਮਸ਼ੀਨ ਵਿਚ ਕਰੰਟ ਆ ਜਾਣ ਕਾਰਨ ਉਹ ਮਸ਼ੀਨ ਨੇੜੇ ਡਿੱਗ ਪਿਆ ਤੇ ਨੇੜੇ ਖੜੀ ਮਿ੍ਤਕ ਦੀ ਪਤਨੀ ਹਰਜਿੰਦਰ ਕੌਰ ਨੇ ਉਸ ਨੂੰ ਦੇਖਿਆ | ਪਹਿਲਾਂ ਉਸ ਨੂੰ ਪਰਿਵਾਰਕ ਮੈਂਬਰਾਂ ਨੇ ਟਿੱਬਾ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ, ਉਪਰੰਤ ਕਪੂਰਥਲਾ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਜਿੱਥੇ ਡਿਊਟੀ ਡਾਕਟਰ ਕੁਲਦੀਪ ਸਿੰਘ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰੱਖ ਦਿੱਤੀ ਗਈ |