ਊਧਮ ਸਿੰਘ ਜਿਹੇ ਸੂਰਮੇ ਮੁੜ-ਮੁੜ ਨਹੀਂਓ ਜੱਗਤੇ ਆਉਣੇ ,
ਜੋ ਫ਼ਰਜ ਨਿਭਾਏ ਉਹਨਾਂ ਨੇ ਹੁਣ ਨਹੀਂ ਕਿਸੇ ਹੋਰ ਨਿਭਾਉਂਣੇ,
ਊਧਮ ਸਿੰਘ ਜਿਹੇ ਸੂਰਮੇ ਮੁੜ-ਮੁੜ ਨਹੀਂਓ ਜੱਗਤੇ ਆਉਣੇ |
ਨਿੱਕੀ ੳੁਮਰੇ ਦਿਲ ਵਿੱਚ ਜ਼ਜਬਾ ਬੜਾ ਸੀ ਸੇਵਾ ਕਰਨੇ ਦਾ,
ਜ਼ਲਿਆ ਵਾਲੇ ਬਾਗ ਵਿੱਚ ਮੌਕਾ ਮਿਲਿਆ ਪਾਣੀ ਭਰਨੇ ਦਾ,
ਹੁਕਮ ਤੇ ਗੋਲੀ ਚੱਲਦੀ ਪਾਪੀ ਕਹਿੰਦਾ ਸਭ ਮਾਰ ਮੁਕਾੳਂਣੇ,
ਊਧਮ ਸਿੰਘ ਜਿਹੇ ਸੂਰਮੇ ਮੁੜ-ਮੁੜ ਨਹੀਂਓ ਜੱਗਤੇ ਆਉਣੇ |
ਚਾਰੇ ਪਾਸੇ ਲੱਗੇ ਢੇਰ ਲੋਥਾਂ ਦੇ ਜਦ ਲੋਥਾਂ ਨਾਲ ਖੂਹ ਸੀ ਭਰਿਆ,
ਬਦਲਾ ਲੈਣਾ ਖੂਨ ਦਾ ਊਧਮ ਸਿੰਘ ਫਿਰ ਪ੍ਣ ਸੀ ਕਰਿਆ,
ਲਾਉਣੇ ਸੰਗਲ ਗੁਲ਼ਾਮੀ ਦੇ ਕਹੇ ਮੈਂ ਲੋਕ ਆਜ਼ਾਦ ਕਰਾਉਣੇ,
ਊਧਮ ਸਿੰਘ ਜਿਹੇ ਸੂਰਮੇ ਮੁੜ-ਮੁੜ ਨਹੀਂਓ ਜੱਗਤੇ ਆਉਣੇ |
ਚਾਰੇ ਧਰਮਾ ਦੀ ਓਟ ਲੈ ਕੇ ਯੋਧਾ ਲੰਦਨ ਜਾ ਵੜਿਆ,
ਇਹ ਬਦਲਾ ਹੈ ਉਸ ਜ਼ੁਰਮ ਦਾ ਜੋ ਤੂੰ ਕਦੇ ਸੀ ਕਰਿਆ,
ਹਿੱਕ ਵਿੱਚ ਗੋਲੀ ਮਾਰਕੇ ਕਹੇ ਗੋਰੇ ਅਸੀਂ ਹੁਣ ਡਰਾਉਂਣੇ,
ਊਧਮ ਸਿੰਘ ਜਿਹੇ ਸੂਰਮੇ ਮੁੜ-ਮੁੜ ਨਹੀਂਓ ਜੱਗਤੇ ਆਉਣੇ|
ਸਿਰ ਝੁੱਕ ਜਾਂਦਾ ਬਿੰਦਰ ਇਹਨਾਂ ਕੌਮ ਦਿਆ ਸ਼ਹੀਦਾਂ ਅੱਗੇ,
ਕੋਈ ਪਹਿਰਾਂ ਦੇਵੇ ਇਹਨਾਂ ਦੀ ਸੋਚ ਤੇ ਥਾਂ-ਥਾਂ ਬੁੱਤ ਨੇ ਲੱਗੇ,
ਕੋਲੀਆਂ ਵਾਲ ਵਾਲਿਆਂ ਬੜੇੇ ਔਖੇ ਹੁੰਦੇ ਨੇ ਬੋਲ ਪੁਗਾਉਂਣੇ,
ਊਧਮ ਸਿੰਘ ਜਿਹੇ ਸੂਰਮੇ ਮੁੜ-ਮੁੜ ਨਹੀਂਓ ਜੱਗਤੇ ਆਉਣੇ|
-ਬਿੰਦਰ ਕੋਲੀਆਂਵਾਲ ਵਾਲਾ